ਸਿਆਸਤਖਬਰਾਂਚਲੰਤ ਮਾਮਲੇ

ਦਿੱਲੀ ‘ਚ ਮੇਅਰ ਦੀ ਕੁਰਸੀ ‘ਤੇ ‘ਆਪ’ ਦਾ ਕਬਜ਼ਾ; ਸ਼ੈਲੀ ਉਬਰਾਏ ਬਣੀ ਮੇਅਰ

ਦਿੱਲੀ-ਨਗਰ ਨਿਗਮ ਮੇਅਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਚੋਣ ਜਿੱਤ ਕੇ ਕਬਜ਼ਾ ਕਰ ਲਿਆ ਹੈ। ਚੋਣ ਜਿੱਤ ਪਿੱਛੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ੈਲੀ ਓਬਰਾਏ 150 ਵੋਟਾਂ ਨਾਲ ਦਿੱਲੀ ਦੀ ਮੇਅਰ ਬਣੀ।
ਮੇਅਰ ਚੋਣਾਂ ਵਿੱਚ ਕੁੱਲ 10 ਨਾਮਜ਼ਦ ਸੰਸਦ ਮੈਂਬਰਾਂ, 14 ਨਾਮਜ਼ਦ ਵਿਧਾਇਕਾਂ ਅਤੇ ਦਿੱਲੀ ਦੇ 250 ਚੁਣੇ ਹੋਏ ਕੌਂਸਲਰਾਂ ਵਿੱਚੋਂ 241 ਨੇ ਮੇਅਰ ਦੀ ਚੋਣ ਵਿੱਚ ਵੋਟ ਪਾਈ। ਦੂਜੇ ਪਾਸੇ ਕਾਂਗਰਸ ਦੇ 9 ਕੌਂਸਲਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਸੰਸਦ ਮੈਂਬਰਾਂ ਨੂੰ ਪਹਿਲਾਂ ਆਪਣੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਇਸ ਤੋਂ ਬਾਅਦ ਵਿਧਾਇਕਾਂ ਨੇ ਆਪਣੀ ਵੋਟ ਪਾਈ ਅਤੇ ਫਿਰ 241 ਕੌਂਸਲਰਾਂ ਨੇ ਆਪਣੀ ਵੋਟ ਪਾਈ।
ਦਿੱਲੀ ਦੀ ਮੇਅਰ ਚੁਣੀ ਗਈ ਆਮ ਆਦਮੀ ਪਾਰਟੀ ਉਮੀਦਵਾਰ ਸ਼ੈਲੀ ਉਬਰਾਏ ਨੂੰ ਕੁੱਲ 150 ਵੋਟਾਂ ਪਈਆਂ, ਜਦਕਿ ਵਿਰੋਧੀ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਪਈਆਂ। ‘ਆਪ’ ਦੀ ਸ਼ੈਲੀ ਓਬਰਾਏ ਨੇ ਐਮਸੀਡੀ ਮੇਅਰ ਚੋਣ ਜਿੱਤਣ ਤੋਂ ਬਾਅਦ ਕਿਹਾ: “ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਇਸ ਸਦਨ ਨੂੰ ਸੰਵਿਧਾਨਕ ਤਰੀਕੇ ਨਾਲ ਚਲਾਵਾਂਗੀ । ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸਦਨ ਦੀ ਮਰਿਆਦਾ ਨੂੰ ਬਰਕਰਾਰ ਰੱਖੋਗੇ ਅਤੇ ਇਸ ਦੇ ਸੁਚਾਰੂ ਕੰਮਕਾਜ ਵਿੱਚ ਸਹਿਯੋਗ ਕਰੋਗੇ।”

Comment here