ਸਿਆਸਤਖਬਰਾਂ

ਦਿੱਲੀ ’ਚ ਮਹਾਂਮਾਰੀ ਕਾਰਨ ਪਟਾਕੇ ਚਲਾਉਣ ਤੇ ਵੇਚਣ ’ਤੇ ਲੱਗੀ ਪਾਬੰਦੀ

ਨਵੀਂ ਦਿੱਲੀ-ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਰਾਸ਼ਟਰੀ ਰਾਜਧਾਨੀ ਵਿੱਚ 1 ਜਨਵਰੀ 2022 ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ। ਹੁਕਮ ਮੁਤਾਬਕ, ਕਈ ਮਾਹਰਾਂ ਨੇ ਸੰਕੇਤ ਦਿੱਤਾ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦਾ ਖਦਸ਼ਾ ਹੈ ਅਤੇ ਪਟਾਕਿਆਂ ਨੂੰ ਚਲਾ ਕੇ ਵੱਡੇ ਪੱਧਰ ’ਤੇ ਜਸ਼ਨ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣਗੇ, ਜਿਸ ਨਾਲ ਨਾ ਸਿਰਫ ਸਾਮਾਜਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ, ਸਗੋਂ ਹਵਾ ਪ੍ਰਦੂਸ਼ਣ ਦਾ ਉੱਚ ਪੱਧਰ ਦਿੱਲੀ ਵਿੱਚ ਗੰਭੀਰ ਸਿਹਤ ਮਾਮਲਿਆਂ ਦਾ ਕਾਰਨ ਬਣੇਗਾ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਅਤੇ ਸਾਹ ਦੀ ਲਾਗ ਦੇ ਵਿੱਚ ਅਹਿਮ ਸੰਬੰਧ ਨੂੰ ਵੇਖਦੇ ਹੋਏ, ਮੌਜੂਦਾ ਮਹਾਮਾਰੀ ਸੰਕਟ ਦੀ ਵਜ੍ਹਾ ਨਾਲ ਪਟਾਕੇ ਚਲਾਉਣਾ ਲੋਕਾਂ ਦੀ ਸਿਹਤ ਲਈ ਅਨੁਕੂਲ ਨਹੀਂ ਹੈ। ਡੀ.ਪੀ.ਸੀ.ਸੀ. ਨੇ ਹੁਕਮ ਵਿੱਚ ਕਿਹਾ, “ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ 1 ਜਨਵਰੀ 2022 ਤੱਕ ਹਰ ਤਰ੍ਹਾਂ ਦੇ ਪਟਾਕੇ ਚਲਾਉਣ ਅਤੇ ਵੇਚਣ ’ਤੇ ਪਾਬੰਦੀ ਹੋਵੇਗਾ।” ਡੀ.ਪੀ.ਸੀ.ਸੀ. ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਸ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਨਿਰਦੇਸ਼ਾਂ ’ਤੇ ਅਮਲ ਕਰਨ ਅਤੇ ਰੋਜ਼ਾਨਾ ਦੀ ਕਾਰਵਾਈ ਰਿਪੋਰਟ ਜਮਾਂ ਕਰੋ।

Comment here