ਅਪਰਾਧਸਿਆਸਤਖਬਰਾਂ

ਦਿੱਲੀ ‘ਚ ਕੁੜੀ ‘ਤੇ ਜ਼ੁਲਮ, ਸਮਾਜ ਦੇ ਮੱਥੇ ਤੇ ਕਲੰਕ-ਪੰਥਕ ਆਗੂ

ਰਾਹੁਲ ਗਾਂਧੀ ਵਲੋੰ ਵੀ ਕਰੜੀ ਅਲੋਚਨਾ

ਅੰਮਿ੍ਤਸਰ : ਦਿੱਲੀ ਚ ਨੌਜਵਾਨ ਕੁੜੀ ਤੇ ਹੋਏ ਜ਼ੁਲਮ ਨੂੰ ਦੇਖਦੇ ਹੋਏ  ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਕਾਫੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੈ ਕਿ ਇਕ ਬੇਵੱਸ ਅਤੇ ਇਕੱਲੀ ਲੜਕੀ ਤੇ ਇਸ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਸ ਕੱਟਣ ਅਤੇ ਮੂੰਹ ਕਾਲਾ ਕਰਨ ਦੀ ਜੋ ਘਟੀਆ ਹਰਕਤ ਦੋਸ਼ੀਆਂ ਨੇ ਕੀਤੀ ਹੈਇਹ ਸਮਾਜ ਦੇ ਮੂੰਹ ਤੇ ਕਲੰਕ ਤੋਂ ਘੱਟ ਨਹੀਂ ਅਤੇ ਹੋਰ ਵੀ ਅਫ਼ਸੋਸਨਾਕ ਹੈ ਕਿ ਇਸ ਵਿਚ ਔਰਤਾਂ ਵੀ ਸ਼ਾਮਲ ਹਨ। ਸ਼ੋ੍ਮਣੀ ਕਮੇਟੀ ਨੇ ਦਿੱਲੀ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਕਿਸੇ ਵੀ ਹਾਲਤ ਵਿਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਜੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ ਤਾਂ ਅਜਿਹੇ ਲੋਕਾਂ ਦੇ ਹੌਂਸਲੇ ਹੋਰ ਵਧਣਗੇਜੋ ਸਮਾਜ ਲਈ ਘਾਤਕ ਹਨ। ਇਸ ਮਾਮਲੇ ਸਬੰਧੀ ਹਕੂਮਤ ਵੱਲੋਂ ਹਰ ਪਹਿਲੂ ਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ।

ਰਾਹੁਲ ਗਾਂਧੀ ਵਲੋੰ ਵੀ ਕਰੜੀ ਅਲੋਚਨਾ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿੱਚ 20 ਸਾਲਾਂ ਦੀ ਇੱਕ ਨਾਲ ਕਥਿਤ ਦਿੱਲੀ ਸਮੂਹਿਕ ਜਬਰ ਜਨਾਹ ਅਤੇ ਉਸ ਦੀ ਕੁੱਟਮਾਰ ਦੀ ਘਟਨਾ ਨੂੰ ਲੈ ਕੇ  ਕਿਹਾ ਕਿ ਇਹ ਕੌੜਾ ਸੱਚ ਹੈ ਕਿ ਬਹੁਤ ਸਾਰੇ ਦੇਸ਼ਵਾਸੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ। ਉਨ੍ਹਾਂ ਟਵੀਟ ਕੀਤਾ, ‘‘20 ਸਾਲਾਂ ਦੀ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਸਬੰਧੀ ਵੀਡੀਓ ਸਾਡੇ ਸਮਾਜ ਦਾ ਬੇਹੱਦ ਭਿਆਨਕ ਚਿਹਰਾ ਸਾਹਮਣੇ ਲਿਆਉਂਦੀ ਹੈ। ਕੌੜਾ ਸੱਚ ਕਿ ਬਹੁਤ ਸਾਰੇ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ।’’ ਜ਼ਿਕਰਯੋਗ ਹੈ ਕਿ ਪੂਰਬੀ ਦਿੱਲੀ ਦੀ ਇੱਕ ਕਲੋਨੀ ਵਿੱਚ ਗੁਆਂਢੀਆਂ ਵੱਲੋਂ 20 ਵਰ੍ਹਿਆਂ ਲੜਕੀ ਨੂੰ ਕਥਿਤ ਅਗਵਾ ਕਰਨ, ਉਸ ਨਾਲ ਸਮੂਹਿਕ ਜਬਰ-ਜਨਾਹ ਕਰਲ ਅਤੇ ਉਸ ਨੂੰ ਸੜਕ ’ਤੇ ਨੰਗਿਆਂ ਘੁੰਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਪੀੜਤਾ ਦੀ ਛੋਟੀ ਭੈਣ ਦਾ ਵੀ ਸੋਸ਼ਣ ਕੀਤਾ ਸੀ। ਪੁਲੀਸ ਇਸ ਮਾਮਲੇ ’ਚ 9 ਜਣਿਆਂ (ਅੱਠ ਔਰਤਾਂ ਅਤੇ ਇੱਕ ਪੁਰਸ਼) ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਸਬੰਧ ਵਿੱਚ ਤਿੰਨ ਨਾਬਾਲਗ ਲੜਕਿਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

Comment here