ਸਿਹਤ-ਖਬਰਾਂਖਬਰਾਂ

ਦਿੱਲੀ ਚ ਕਰੋਨਾ ਨੇ ਫੜੀ ਰਫਤਾਰ

ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾ ਦੇ ਕੇਸ ਕਈ ਸੂਬਿਆਂ ਵਿੱਚ ਇਕਦਮ ਵਧਣ ਲੱਗੇ ਹਨ। ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ | ਰਾਜਧਾਨੀ ਦਿੱਲੀ ‘ਚ ਮਿਲਣ ਵਾਲਾ ਹਰ ਕੋਰੋਨਾ ਮਰੀਜ਼ ਦੋ ਹੋਰਨਾਂ ਨੂੰ ਸੰਕਰਮਿਤ ਕਰ ਰਿਹਾ ਹੈ | ਆਰ ਵੈਲਯੂ ਇਹ ਦੱਸਦੀ ਹੈ ਕਿ ਇੱਕ ਰੋਗੀ ਕਿੰਨੇ ਲੋਕਾਂ ‘ਚ ਵਾਇਰਸ ਫੈਲਾ ਸਕਦਾ ਹੈ | ਜੇ ਇਹ ਵੈਲਯੂ 1 ਤੋਂ ਘਟ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਮਹਾਂਮਾਰੀ ਖ਼ਤਰ ਹੋ ਗਈ ਹੈ | ਇਹ ਸ਼ੁਰੂਆਤੀ ਵਿਸ਼ਲੇਸ਼ਣ ਆਈ ਆਈ ਟੀ ਮਦਰਾਸ ਦੇ ਗਣਿਤ ਵਿਭਾਗ ਅਤੇ ਕੰਪਿਊਟੇਸ਼ਨਲ ਗਣਿਤ ਅਤੇ ਡਾਟਾ ਵਿਗਿਆਨ ਕੇਂਦਰ ਨੇ ਸੰਯੁਕਤ ਰੂਪ ਨਾਲ ਕੀਤਾ ਸੀ | ਇਸ ਦੀ ਅਗਵਾਈ ਨੀਲੇਸ਼ ਐਸ ਅਤੇ ਪ੍ਰੋਫੈਸਰ ਐੱਸ ਸੁੰਦਰ ਨੇ ਕੀਤੀ | ਇਸ ‘ਚ ਕੰਪਿਊਟਰ ਮਾਡਿਲੰਗ ਦੇ ਰਾਹੀਂ ਅਧਿਐਨ ਕੀਤਾ ਗਿਆ | ਵਿਸ਼ਲੇਸ਼ਣ ਦੇ ਨਤੀਜਿਆਂ ਅਨੁਸਾਰ ਇਸ ਹਫ਼ਤੇ ਦਿੱਲੀ ਦੀ ਆਰ ਵੈਲਯੂ 2.1 ਦਰਜ ਕੀਤੀ ਗਈ, ਜਦਕਿ ਦੇਸ਼ ਦੇ ਰਾਸ਼ਟਰੀ ਆਰ ਵੈੱਲਯੂ 1.3 ਹੈ | ਇਹ ਪੁੱਛਣ ‘ਤੇ ਕਿ ਕੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਦਿੱਲੀ ‘ਚ ਕੋਵਿਡ 19 ਦੀ ਚੌਥੀ ਲਹਿਰ ਦੀ ਸ਼ੁਰੂਆਤ ਹੈ, ਆਈ ਆਈ ਟੀ ਮਦਰਾਸ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਜੈਯੰਤ ਝਾਅ ਨੇ ਕਿਹਾ ਕਿ ਇੱਕ ਹੋਰ ਲਹਿਰ ਦੀ ਸ਼ੁਰੂਆਤ ਦਾ ਐਲਾਨ ਕਰਨਾ ਹਾਲੇ ਜਲਦਬਾਜ਼ੀ ਹੋਵੇਗੀ | ਹਾਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਹਰੇਕ ਵਿਅਕਤੀ ਦੋ ਹੋਰ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਹੈ | ਲਗਾਤਾਰ ਚੌਥੇ ਦਿਨ ਕੋਰੋਨਾ ਦੇ 2000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਬੀਤੇ ਦਿਨ ਦੇਸ਼ ‘ਚ ਕੁੱਲ 2527 ਨਵੇਂ ਕੋਰੋਨਾ ਮਾਮਲੇ ਮਿਲੇ, ਜਦਕਿ 33 ਲੋਕਾਂ ਦੀ ਮੌਤ ਹੋਈ | ਪਿਛਲੀ ਵਾਰ ਕੋਵਿਡ ਕੇਸ ਘੱਟ ਹੋਣ ਦੌਰਾਨ 17 ਮਾਰਚ ਨੂੰ 2528 ਮਾਮਲੇ ਮਿਲੇ ਸਨ |

Comment here