ਸਕੂਲ-ਕਾਲਜ ਅਗਲੇ ਆਦੇਸ਼ ਤਕ ਰਹਿਣਗੇ ਬੰਦ
ਨਵੀਂ ਦਿੱਲੀ-ਓਮੀਕ੍ਰੋਨ ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਬੈਠਕ ਕੀਤੀ। ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਕਿ ਗ੍ਰੇਪ ਲਾਗੂ ਕੀਤਾ ਜਾ ਰਿਹਾ ਹੈ। ਗ੍ਰੇਪ ਲਾਗੂ ਕੀਤੇ ਜਾਣ ਤਹਿਤ ਪਹਿਲਾ ਸਟੇਜ ਹੀ ਯੈਲੋ ਅਲਰਟ ਦਾ ਹੁੰਦਾ ਹੈ। ਇਸਦੇ ਤਹਿਤ ਤਮਾਮ ਚੀਜ਼ਾਂ ’ਤੇ ਪਾਬੰਦੀਆਂ ਲਾਗੂ ਹੋ ਜਾਂਦੀਆਂ ਹਨ। ਅਸਲ ਵਿੱਚ ਗ੍ਰੇਪ ਨੂੰ ਚਾਰ ਰੰਗਾਂ ਵਿੱਚ ਵੰਡਿਆ ਗਿਆ ਹੈ, ਜੇਕਰ ਹਾਲਾਤ ਵਿਗੜਨ ਲੱਗੇ ਤਾਂ ਉਸ ਅਨੁਸਾਰ ਯੈਲੋ, ਆਰੇਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ। ਜਦੋਂ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ ਤਾਂ ਪੂਰਾ ਲਾਕਡਾਊਨ ਲਗਾਇਆ ਜਾਂਦਾ ਹੈ।
ਦਿੱਲੀ ’ਚ ਓਮੀਕ੍ਰੋਨ ਕਾਰਨ ਯੈਲੋ ਅਲਰਟ

Comment here