ਚੰਡੀਗੜ੍ਹ- ਖੇਤੀ ਕਨੂੰਨਾਂ ਖਿਲਾਫ ਕਿਸਾਨ ਅੰਦੋਲਨ ਮੁਲਤਵੀ ਹੋ ਚੁੱਕਿਆ ਹੈ, ਦਿੱਲੀ ਦੀਆਂ ਬਰੂਹਾਂ ਤੋਂ ਧਰਨੇ ਚੁੱਕੇ ਹਨ, ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀ ਸਰਕਾਰ ਦੁਆਲੇ ਘੇਰਾਬੰਦੀ ਕਰਨ ਲੱਗੀਆਂ ਹਨ। ਪੰਜਾਬ ਸਰਕਾਰ ਵੱਲੋਂ ਪੂਰਨ ਕਰਜ਼ ਮੁਆਫੀ ਦੇ ਮਸਲੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਰੱਖੀ ਮੀਟਿੰਗ ਤਿੰਨ ਦਿਨ ਲਈ ਟਾਲ਼ੇ ਜਾਣ ਤੇ ਕਿਸਾਨਾਂ ਵਿੱਚ ਰੋਸ ਹੈ। ਸਰਕਾਰ ਵੱਲੋਂ 17 ਦੀ ਥਾਂ 20 ਨੂੰ ਬੁਲਾਈ ਬੈਠਕ ਚ ਜਾਣ ਤੋਂ ਇਨਕਾਰ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਬਹਾਨੇਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਾਅਦ ‘ਚ ਚੋਣ ਜ਼ਾਬਤਾ ਲੱਗਣ ਕਰਕੇ ਸਰਕਾਰ ਕੁਝ ਨਹੀਂ ਕਰ ਸਕੇਗੀ। ਦਰਅਸਲ ਕੱਲ੍ਹ ਮੁੱਖ ਮੰਤਰੀ ਨੇ ਇਹ ਕਹਿ ਕੇ ਮੀਟਿੰਗ ਮੁਲਤਵੀ ਕੀਤੀ ਸੀ ਕਿ ਅਜੇ ਕਿਸਾਨ ਆਗੂ ਦਰਬਾਰ ਸਾਹਿਬ ਜਾ ਰਹੇ ਹਨ। ਜਦੋਂ ਕਿ ਰਾਜੇਵਾਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਹਨ ਤੇ ਸਰਕਾਰ ਬਸ ਬਹਾਨੇ ਬਣਾ ਰਹੀ ਹੈ।
ਦਿੱਲੀ ਚ ਅੰਦੋਲਨ ਖਤਮ ਪੰਜਾਬ ਚ ਸ਼ੁਰੂ

Comment here