ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ। ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੇਤਾ ਚੋਣਾਂ ਲੜਦੇ ਹਨ ਪਰ ਜਿੱਤ ਜਨਤਾ ਦੀ ਹੁੰਦੀ ਹੈ, ਅੱਜ ਜਨਤਾ ਜਿੱਤ ਗਈ ਹੈ। ਤੁਸੀਂ ਆਪਣੇ ਦੋਸਤਾਂ-ਵੱਡੇ ਭਰਾਵਾਂ ਨੂੰ ਜਿਤਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅੱਜ ਦਾ ਐਗਜ਼ਿਟ ਪੋਲ ਗਲਤ ਸਾਬਤ ਹੋ ਸਕਦਾ ਹੈ ਤਾਂ ਕੀ ਕੱਲ੍ਹ ਦਾ ਐਗਜ਼ਿਟ ਪੋਲ ਗਲਤ ਸਾਬਤ ਨਹੀਂ ਹੋ ਸਕਦਾ? ਕੱਲ੍ਹ ਗੁਜਰਾਤ ਵਿੱਚ ਚਮਤਕਾਰ ਦੇਖਣ ਨੂੰ ਮਿਲਣਗੇ।
ਮਾਨ ਨੇ ਅੱਗੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਨੇ 15 ਸਾਲਾਂ ਤੋਂ ਦਿੱਲੀ ‘ਤੇ ਰਾਜ ਕਰ ਰਹੀ ਕਾਂਗਰਸ ਨੂੰ ਉਖਾੜ ਦਿੱਤਾ। ਹੁਣ ਆਮ ਆਦਮੀ ਪਾਰਟੀ ਐਮ.ਸੀ.ਡੀ. ਤੋਂ ਵੀ ਭਾਜਪਾ ਨੂੰ ਉਖਾੜ ਦਿੱਤਾ। ਹੁਣ ਅਸਲ ਝਾੜੂ ਕੂੜੇ ਦੇ ਪਹਾੜ ‘ਤੇ ਚੱਲੇਗਾ। ਦੱਸ ਦਈਏ ਕਿ ਨਤੀਜਿਆਂ ਦੇ ਮੁਤਾਬਕ ਦਿੱਲੀ ਨਗਰ ਨਿਗਮ ਦੀਆਂ ਕੁੱਲ 250 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 104 ਅਤੇ ਆਮ ਆਦਮੀ ਪਾਰਟੀ ਨੇ 134 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਜਦਕਿ ਕਾਂਗਰਸ ਨੂੰ ਸਿਰਫ 9 ਸੀਟਾਂ ਦੇ ਉੱਪਰ ਹੀ ਜਿੱਤ ਹਾਸਲ ਹੋਈ ਹੈ।
Comment here