ਅਪਰਾਧਸਿਆਸਤਖਬਰਾਂਦੁਨੀਆ

ਦਿੱਲੀ ਚੋਂ ਹਥਿਆਰਾਂ ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ

ਨਵੀਂ ਦਿੱਲੀ-  ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੋਮਵਾਰ ਰਾਤ ਲਕਸ਼ਮੀਨਗਰ ਦੀ ਰਮੇਸ਼ ਪਾਰਕ ਤੋਂ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਮਹੁੰਮਦ ਅਸ਼ਰਫ ਉਰਫ ਅਲੀ ਦੇ ਰੂਪ ‘ਚ ਹੋਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ ਮੁਹੰਮਦ ਅਸ਼ਰਫ ਆਈਐੱਸਆਈ ਦੇ ਇਸ਼ਾਰੇ ‘ਤੇ ਭਾਰਤ ‘ਚ ਕੰਮ ਕਰ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਸ਼ਰਫ ਨੇਪਾਲ ਰਸਤੇ ਭਾਰਤ ‘ਚ ਦਾਖ਼ਲ ਹੋਇਆ ਤੇ ਫਿਲਹਾਲ ਦਿੱਲੀ ‘ਚ ਰਹਿ ਕੇ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸੀ। ਪਾਕਿਸਤਾਨੀ ਅੱਤਵਾਦੀ ਮੁਹੰਮਦ ਅਸ਼ਰਫ ਕੋਲ ਅਤਿ-ਆਧੁਨਿਕ ਹਥਿਆਰ, ਏਕੇ-47 ਤੇ ਗ੍ਰੇਨੇਡ ਵੀ ਬਰਾਮਦ ਹੋਏ ਹਨ। ਖ਼ੁਦ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਨਿਗਰਾਨੀ ਹੇਠ ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੂਰੀ ਸਾਜ਼ਿਸ਼ ਸਬੰਧੀ ਸਪੈਸ਼ਲ ਸੈੱਲ ਦੀ ਟੀਮ ਅੱਤਵਾਦੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਕੁੱਲ ਮਿਲਾ ਕੇ ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀ ਹਮਲਿਆਂ ਦੇ ਅਲਰਟ ਦੌਰਾਨ ਦਿੱਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੱਤਰਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਅਸ਼ਰਫ ਉਰਫ ਅਲੀ ਲਕਸ਼ਮੀਨਗਰ ਇਲਾਕੇ ‘ਚ ਅਲੀ ਅਹਿਮਦ ਨੂਰੀ ਦੇ ਨਾਂ ਨਾਲ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਦਹਿਲਾਉਣ ਦੀ ਸਾਜ਼ਿਸ਼ ਘੜ ਰਿਹਾ ਸੀ। ਦਿੱਲੀ ਪੁਲਿਸ ਇਸ ਅੱਤਵਾਦੀ ਖਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ, ਵਿਸਫੋਟਕ ਐਕਟ, ਸ਼ਸਤਰ ਐਕਟ ਤੇ ਹੋਰ ਵਿਵਸਥਾਵਾਂ ਤਹਿਤ ਕਾਰਵਾਈ ਕਰ ਰਹੀ ਹੈ। ਅੱਤਵਾਦੀ ਮੁਹੰਮਦ ਅਸ਼ਰਫ ਨੂੰ ਲਕਸ਼ਮੀ ਨਗਰ ਸਥਿਤ ਰਮੇਸ਼ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸ਼ਰਫ ਕੋਲੋਂ ਏਕੇ-47 ਰਾਈਫਲ ਤੋਂ ਇਲਾਵਾ, ਮੈਗਜ਼ੀਨ ਤੇ 60 ਰਾਊਂਡ, ਇਕ ਹੈਂਡ ਗ੍ਰੇਨੇਡ, 50 ਰਾਊਂਡ ਗੋਲੀਆਂ ਤੇ ਆਧੁਨਿਕ ਪਿਸਟਲ ਵੀ ਮਿਲੀ ਹੈ।

Comment here