ਸਿਆਸਤਖਬਰਾਂ

ਦਿੱਲੀ ਗੁਰਦੁਆਰਾ ਕਮੇਟੀ ਤੇ ਬਾਦਲਕਿਆਂ ਦਾ ਮੁੜ ਕਬਜ਼ਾ, ਪਰ ਸਿਰਸਾ ਹਾਰੇ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਵਿੱਚ ਬੇਸ਼ਕ ਬਾਦਲ ਦਲ ਨੇ ਜਿੱਤ ਹਾਸਲ ਕੀਤੀ ਹੈ ਪਰ ਪਾਰਟੀ ਨੂੰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੀ ਹਾਰ ਕਾਰਨ ਨਮੋਸ਼ੀ ਹੋਈ ਹੈ। ਉਝ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਹੁਮਤ ਹਾਸਲ ਕਰ ਲਿਆ ਹੈ, 46 ਸੀਟਾਂ ਵਿਚੋਂ 27 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਮੁੜ ਤੋਂ ਦਿੱਲੀ ਗੁਰਦੁਆਰਿਆਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ’ਚੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਸਰਨਾ ਧੜੇ ਨੇ 15 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ‘ਜਾਗੋ ਪਾਰਟੀ’ ਨੇ 3 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਇਕ ਸੀਟ ’ਤੇ ਪੰਥਕ ਅਕਾਲੀ ਲਹਿਰ ਦਾ ਕਬਜ਼ਾ ਹੋਇਆ। ਦਿੱਲੀ ਦੇ 3.42 ਲੱਖ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਜਿਨ੍ਹਾਂ ‘ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ। ਦਿੱਲੀ ਕਮੇਟੀ ਦੀਆਂ ਚੋਣਾਂ ‘ਚ 312 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਸੀ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਸਨ।

Comment here