ਅਪਰਾਧਸਿਆਸਤਖਬਰਾਂ

ਦਿੱਲੀ ਕਮੇਟੀ ਦੇ ਪ੍ਰਬੰਧਕ ਗੁਰੂ ਦੀ ਗੋਲਕ ਨੂੰ ਰਾਜਸੀ ਹਿੱਤਾਂ ਲਈ ਵਰਤ ਰਹੇ—ਸਰਨਾ

ਨਵੀਂ ਦਿੱਲੀ-ਪੰਜਾਬ ’ਚ ਤਿੰਨ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੂਰਾ ਪੈਸਾ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਕਮੇਟੀ ਦੇ ਹੈੱਡ ਕੁਆਰਟਰ ’ਚ ਦਿਨ ਭਰ ਚੱਲੇ ਵਿਰੋਧੀ ਮੈਂਬਰਾਂ ਦੀ ਜਾਂਚ ਤੋਂ ਬਾਅਦ 65 ਲੱਖ ਰੁਪਏ ਦੇ ਗਾਇਬ ਹੋਣ ਦੀ ਜਾਣਕਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਕਾਰਜਵਾਹਕ ਪ੍ਰਬੰਧਨ ਵਲੋਂ ਲੱਖਾਂ ਰੁਪਏ ਦੀ ਆਰਥਿਕ ਗੜਬੜੀ ਕਰਨ ਦਾ ਦੋਸ਼ ਲਗਾਇਆ ਹੈ। ਨਾਲ ਹੀ ਦਾਅਵਾ ਕੀਤਾ ਕਿ ਕਮੇਟੀ ਦੇ ਕਾਰਜਵਾਹਕ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਗੁਰੂ ਦੀ ਗੋਲਕ ਦਾ ਪੂਰਾ ਪੈਸਾ ਕਮੇਟੀ ’ਚ ਖਰਚ ਕਰਨ ਦੀ ਬਜਾਏ ਪੰਜਾਬ ’ਚ ਆਪਣੀ ਰਾਜਨੀਤਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਹੁੰਚਾ ਰਹੇ ਹਨ। ਇਸ ਲਈ ਸਰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗੁਹਾਰ ਲਾਈ ਹੈ।
ਸਰਨਾ ਨੇ ਕਿਹਾ ਕਿ ਇੰਨੀ ਵੱਡੀ ਰਕਮ ਜਾਂਚ ਦੌਰਾਨ ਖਜ਼ਾਨੇ ’ਚ ਲਗਭਗ 38 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ’ਚ ਸਾਰੇ ਨੋਟ ਪੁਰਾਣੇ ਹਨ ਜੋ ਭਾਰਤ ਸਰਕਾਰ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਬੰਦ ਕਰ ਦਿੱਤੇ ਹਨ ਅਤੇ ਹੁਣ ਉਨ੍ਹਾਂ ’ਤੇ ਭਾਰਤ ’ਚ ਪਾਬੰਦੀ ਹੈ। ਸਰਨਾ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਮੇਟੀ ’ਚ ਗੁਰੂ ਦੀ ਗੋਲਕ ਨਾਜਾਇਜ਼ ਤਰੀਕੇ ਨਾਲ ਨਿੱਜੀ ਕੰਮਾਂ, ਮੈਂਬਰਾਂ ਨੂੰ ਲਾਲਚ ਦੇਣ, ਗੱਡੀ ਖਰੀਦਣ, ਕਾਰ ਤੋਹਫ਼ੇ ਦੇਣ ’ਚ ਇਸਤੇਮਾਲ ਕੀਤੀ ਜਾ ਰਹੀ ਹੈ। ਜਦੋਂ ਕਿ ਕਾਰਜਵਾਹਕ ਸਥਿਤੀ ’ਚ ਸਿਰਫ਼ ਜ਼ਰੂਰੀ ਕੰਮ ਵੀ ਕਰਨ ਦਾ ਅਧਿਕਾਰ ਹੁੰਦਾ ਹੈ। ਸਰਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਮੇਟੀ ’ਚ ਕਰੋੜਾਂ ਰੁਪਣ ਦੀ ਗੜਬੜੀ ਦਾ ਖ਼ਦਸ਼ਾ ਹੈ। ਲਿਹਾਜਾ ਇਸ ਦੀ ਉੱਚ ਪੱਧਰੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿੱਖੀ ਹੈ। ਚਿੱਠੀ ਰਾਹੀਂ ਮੰਗ ਕੀਤੀ ਗਈ ਹੈ ਕਿ ਕਮੇਟੀ ’ਚ ਆਰਥਿਕ ਨਿਗਾਨੀ ਲਈ ਇਕ ਰਿਸੀਵਰ ਨਿਯੁਕਤ ਕੀਤਾ ਜਾਣਾ ਚਾਹੀਦਾ ਤਾਂ ਕਿ ਗੁਰੂ ਦੀ ਗੋਲਕ ਨੂੰ ਲੁੱਟਣ ਤੋਂ ਬਚਾਇਆ ਜਾ ਸਕੇ। ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਕਮੇਟੀ ਪ੍ਰਬੰਧਨ ਦੇ ਲੋਕ ਪਾਬੰਦੀਸ਼ੁਦਾ ਨੋਟਾਂ ਨੂੰ ਲੈ ਕੇ ਨਵੇਂ ਨੋਟ ਦੇਣ ਦਾ ਕੰਮ ਕਰ ਰਹੇ ਸਨ। ਇਸ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

Comment here