ਅਪਰਾਧਸਿਆਸਤਖਬਰਾਂ

ਦਿੱਲੀ ਅਦਾਲਤ ਵੱਲੋਂ ਹਿਜ਼ਬੁਲ  8 ਅੱਤਵਾਦੀਆਂ ਦੇ ਗ੍ਰਿਫਤਾਰੀ ਵਾਰੰਟ

ਨਵੀਂ ਦਿੱਲੀ-ਦਿੱਲੀ ਦੀ ਇੱਕ ਅਦਾਲਤ ਨੇ ਜੰਮੂ-ਕਸ਼ਮੀਰ ਘਾਟੀ ਵਿੱਚ ਅੱਤਵਾਦੀ ਅਤੇ ਵੱਖਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅੱਠ ਕਥਿਤ ਅੱਤਵਾਦੀਆਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਐਡੀਸ਼ਨਲ ਸੈਸ਼ਨ ਜੱਜ ਪਰਵੀਨ ਸਿੰਘ ਨੇ ਇਨਫੋਰਸਮੈਂਟ ਵੱਲੋਂ ਦਾਇਰ ਪਟੀਸ਼ਨ ‘ਤੇ ਗੁਲਾਮ ਨਬੀ ਖਾਨ, ਉਮਰ ਫਾਰੂਗ ਸ਼ੇਰਾ, ਮਨਜ਼ੂਰ ਅਹਿਮਦ ਡਾਰ, ਜ਼ਫਰ ਹੁਸੈਨ ਭੱਟ, ਨਜ਼ੀਰ ਅਹਿਮਦ ਡਾਰ, ਅਬਦੁਲ ਮਜੀਦ ਸੋਫੀ, ਮੁਬਾਰਕ ਸ਼ਾਹ ਅਤੇ ਮੁਹੰਮਦ ਯੂਸਫ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਅਦਾਲਤ ਨੇ ਈਡੀ ਦੇ ਵਿਸ਼ੇਸ਼ ਸਰਕਾਰੀ ਵਕੀਲ ਨਿਤੇਸ਼ ਰਾਣਾ ਵੱਲੋਂ ਕੀਤੀ ਗਈ ਦਲੀਲ ਨੂੰ ਨੋਟ ਕੀਤਾ ਕਿ ਮੁਲਜ਼ਮਾਂ ਨੂੰ 2013 ਵਿੱਚ ਹੀ ਭਗੌੜਾ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਈਡੀ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਮੁਲਜ਼ਮ ਮੋਬਡੀ ਨੂੰ ਏਜੰਸੀ ਵੱਲੋਂ ਹਾਲ ਹੀ ਵਿੱਚ ਦਾਖ਼ਲ ਕੀਤੀ ਗਈ ਚਾਰਜਸ਼ੀਟ ਦੀਆਂ ਕਾਪੀਆਂ ਪ੍ਰਦਾਨ ਕਰੇ। ਅਦਾਲਤ ਨੇ ਮੁਜ਼ੱਫਰ ਅਹਿਮਦ ਡਾਰ ਦੀ ਸ਼ਿਕਾਇਤ ਤੋਂ ਬਾਅਦ 15 ਦਿਨਾਂ ਦੇ ਅੰਦਰ ਜੇਲ੍ਹ ਅਧਿਕਾਰੀਆਂ ਤੋਂ ਰਿਪੋਰਟ ਵੀ ਮੰਗੀ ਹੈ ਕਿ ਸਬੰਧਤ ਅਧਿਕਾਰੀਆਂ ਵੱਲੋਂ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਈ-ਮੀਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 30 ਮਾਰਚ ਨੂੰ ਕਰੇਗੀ। ਈਡੀ ਨੇ 2011 ਵਿੱਚ ਐਨਆਈਏ ਵੱਲੋਂ ਦਰਜ ਕਰਵਾਈ ਇੱਕ ਐਫਆਈਆਰ ਦੇ ਆਧਾਰ ’ਤੇ ਪੀਐਮਐਲਏ ਤਹਿਤ ਜਾਂਚ ਸ਼ੁਰੂ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੁਹੰਮਦ ਸ਼ਫੀ ਸ਼ਾਹ ਅਤੇ ਉਸ ਦੇ ਸਾਥੀ ਜੰਮੂ-ਕਸ਼ਮੀਰ ਵਿੱਚ ਸਨਸਨੀਖੇਜ਼ ਧਮਾਕਿਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ ਅਤੇ ਉਹਨਾਂ ਕੋਲੋੰ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ।

Comment here