ਅੱਜ ਕ੍ਰਿਕਟ ਜਗਤ ਵਿੱਚ ਓਸ ਵਕਤ ਸੋਗ ਪੱਸਰ ਗਿਆ, ਜਦ ਮਹਾਨ ਸਪਿਨਰ ਸ਼ੇਨ ਵਾਰਨ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ।ਖਬਰਾਂ ਮੁਤਾਬਕ ਵਾਰਨ ਥਾਈਲੈਂਡ ਦੇ ਕੋਹ ਸਾਮੂਈ ‘ਚ ਸਮਾਂ ਬਿਤਾ ਰਹੇ ਸਨ। ਵਾਰਨ ਦੇ ਪ੍ਰਬੰਧਨ ਮੁਤਾਬਕ ਸ਼ੇਨ ਵਾਰਨ ਥਾਈਲੈਂਡ ਦੇ ਕੋਹ ਸਾਮੂਈ ‘ਚ ਇਕ ਵਿਲਾ ‘ਚ ਬੇਹੋਸ਼ ਮਿਲੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ ‘ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ। ਸ਼ੇਨ ਵਾਰਨ ਨੂੰ ਦੁਨੀਆ ਦੇ ਮਹਾਨ ਗੇਂਦਬਾਜ਼ਾਂ ‘ਚ ਗਿਣਿਆ ਜਾਂਦਾ ਹੈ। ਸ਼ੇਨ ਵਾਰਨ ਨੇ ਭਾਰਤ ਦੇ ਖਿਲਾਫ 1992 ਵਿੱਚ ਸਿਡਨੀ ਟੈਸਟ ਵਿੱਚ ਭਾਰਤ ਦੇ ਖਿਲਾਫ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿੱਚ ਸਿਡਨੀ ਵਿੱਚ ਹੀ ਇੰਗਲੈਂਡ ਦੇ ਖਿਲਾਫ ਖੇਡਿਆ ਸੀ।
Comment here