ਸਮਾਣਾ-ਅਪਰਾਧਕ ਬਸਤੀ ਬਣ ਰਹੇ ਪੰਜਾਬ ਚ ਆਏ ਦਿਨ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਲੰਘੇ ਦਿਨ ਸਮਾਣਾ ਚ ਭਿਆਨਕ ਕਾਂਡ ਵਾਪਰਿਆ। ਇੱਥੇ ਪੰਚਮੁਖੀ ਸ਼ਿਵ ਮੰਦਿਰ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਈ ਨੌਜਵਾਨਾਂ ਨੇ 24 ਸਾਲਾ ਨੌਜਵਾਨ ਨੂੰ ਦੌੜਾਅ ਦੌੜਾਅ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਰਾਜਨ ਆਪਣੀ ਜਾਨ ਬਚਾਉਣ ਲਈ ਇੱਕ ਸਾਬਕਾ ਕੌਂਸਲਰ ਦੇ ਘਰ ਚ ਵੀ ਵੜਿਆ, ਪਰ ਹਮਲਾਵਰ ਪਿੱਛਾ ਕਰਦੇ ਹੋਏ ਉਥੇ ਵੀ ਆ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਬੁਰੀ ਤਰਾਂ ਵੱਢ ਟੁੱਕ ਕਰਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਹਮਲਾਵਰ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਇਲਾਕੇ ਚ ਦਹਿਸ਼ਤ ਛਾਅ ਗਈ। ਪੁਲਸ ਦਾ ਕਹਿਣਾ ਹੈ ਕਿ ਕਿ ਆਪਸੀ ਰੰਜਿਸ਼ ਦੇ ਚਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰ ਸ਼ਰੇਆਮ ਦਿਨ ਦਿਹਾੜੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਵਲੋਂ ਹੁੜਦੰਗ ਮਚਾਉਣਾ, ਕਤਲ ਕਰ ਦੇਣਾ, ਸੁਰੱਖਿਆ ਤੰਤਰ ਤੇ ਸਵਾਲ ਖੜੇ ਕਰਦਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਵਾਂਗੇ।
ਦਿਨ ਦਿਹਾੜੇ ਨੌਜਵਾਨ ਨੂੰ ਭਜਾ ਭਜਾ ਕੇ ਵੱਢ ਸੁੱਟਿਆ

Comment here