ਸਿਆਸਤਖਬਰਾਂ

ਦਾਲਾਂ, ਤੇਲ ਬੀਜਾਂ ਤੇ ਐੱਮ ਐੱਸ ਪੀ ਦੇਵਾਂਗੇ-ਸਿੱਧੂ

ਰਾਏਕੋਟ – ਚੋਣ ਸਰਗਰਮੀ ਮਘਾਉੰਦਿਆਂ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਨਤਕ ਇਕੱਠ ਵਿੱਚ ਸੰਬੋਧਨ ਕਰਨ ਲੱਗੇ ਹਨ। ਅੱਜ ਰਾਏਕੋਟ ਦੀ ਰੈਲੀ ‘ਚ  ਸਿੱਧੂ ਨੇ ਵੱਡਾ ਵਾਅਦਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੀ ਤਾਂ  ਦਾਲਾਂ ਅਤੇ ਤੇਲ ਬੀਜਾਂ ‘ਤੇ ਵੀ ਘੱਟੋ-ਘੱਟ ਸਮਰਥਨ ਮੁੱਲ  ਦੇਵਾਂਗੇ। ਉਨ੍ਹਾਂ ਕਿਹਾ ਕਿ ‘ਮੇਰੀ ਅਤੇ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ। ਉਹ ਜਵਾਨੀ ਅਤੇ ਕਿਸਾਨੀ ਨੂੰ ਰਲ ਕੇ ਬਚਾਉਣਗੇ। ਕਿਸਾਨੀ ਪੰਜਾਬ ਮਾਡਲ ਨਾਲ ਹੀ ਸੁਧਰ ਸਕੇਗੀ। ਉ੍ਹਨ੍ਹਾਂ ਅਪੀਲ ਕੀਤੀ ਕਿ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਵੋਟ ਦਵੋ। ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਪੰਜਾਬ ਮਾਡਲ ਨਾਲ ਅਸਲੀ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ। ਪੰਜਾਬ ਅੰਦਰੋਂ ਖੋਖਲਾ ਹੋ ਰਿਹਾ ਹੈ। ਚੋਰੀ ਰੋਕ ਕੇ ਖਜ਼ਾਨਾ ਭਰਨਾ ਪਵੇਗਾ। ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਸਮਾਂ-ਵਾਅਦੇ ਨਹੀਂ ਕਰਦਾ ਬਲਕਿ ਉਸਦੀ ਜ਼ੁਬਾਨ ਪੱਕੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੋਕਾਂ ਨੂੰ ਜਾਗਰੂਕਤਾ ਦੀ ਲੋੜ ਹੈ। ਤੁਸੀਂ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਦੇ ਲਈ ਵੋਟ ਪਾਉਣੀ ਹੈ। ਸਿੱਧੂ ਨੇ ਕਿਹਾ ਕਿ ਇਹ ਚੋਣ ਪੰਜਾਬ ਦਾ ਨਕਸ਼ ਵਿਗਾੜ ਵੀ ਸਕਦੀ ਹੈ ਅਤੇ ਪੰਜਾਬ ਦੀ ਨੁਹਾਰ ਬਦਲ ਵੀ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਸਿਆਸੀ ਬਣਨਾ ਪੈਣਾ ਹੈ। ਸਿੱਧੂ ਨੇ ਕਿਹਾ ਕਿ ਮੈਂ ਹਰੇਕ ਨੂੰ ਸਿਆਸੀ ਬਣਾ ਕੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਾਂਗਾ। ਪੰਜਾਬ ਖੋਖਲਾ ਹੋ ਰਿਹਾ ਹੈ, ਭੀਖ ਮੰਗ ਕੇ ਪੰਜਾਬ ਚੱਲ ਰਿਹਾ ਹੈ।ਸਿੱਧੂ ਨੇ ਕਿਹਾ ਕਿ ਪੰਜਾਬ ਚ ਚੋਰੀ ਰੋਕਣੀ ਪੈਣੀ ਹੈ ਅਤੇ ਖ਼ਜ਼ਾਨਾ ਭਰਨਾ ਪੈਣਾ ਹੈ, ਕਿਸਾਨੀ ਤੇ ਜਵਾਨੀ ਖੜ੍ਹੀ ਕਰਨੀ ਪੈਣੀ ਹੈ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੈਂ ਗੁਟਕੇ ਦੀ ਸਹੁੰ ਨਹੀਂ ਖਾਂਦਾ। ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਛੋਟੇ ਵੀਰ ਚੰਨੀ ਨਾਲ ਮਿਲ ਕੇ ਕਿਸਾਨੀ ਖੜ੍ਹੀ ਕਰੂੰ, ਸਾਡੀ ਦੋ ਬਲਦਾਂ ਦੀ ਜੋੜੀ ਹੈ। ਅਸੀਂ ਐਮ ਐਸ ਪੀ ਕਾਨੂੰਨ ਬਣਾ ਕੇ ਹੀ ਦਮ ਲਵਾਂਗੇ। ਪੰਜਾਬ ਸਰਕਾਰ ਦਾਲਾਂ ਅਤੇ ਤੇਲ ਦੇ ਬੀਜਾਂ ਤੇ ਐਮ ਐਸ ਪੀ ਦੇਵੇਗੀ। ਅਸੀਂ ਪ੍ਰੋਕਿਊਰਮੈਂਟ ਤੇ ਪ੍ਰੋਸੈਸਿੰਗ ਕਰਾਵਾਂਗੇ, 5-5 ਗੁਣਾ ਕੀਮਤ ਦਵਾਵਾਂਗੇ। ਬਾਦਲ ਪਰਿਵਾਰ ਨੇ ਪੰਜਾਬ ਨੂੰ ਹਮੇਸ਼ਾ ਲੁੱਟਿਆ ਹੈ। ਟਰਾਂਸਪੋਰਟ ਮਾਫ਼ੀਆ ਨੂੰ ਲਿਆਉਣ ਵਾਲੇ ਬਾਦਲ ਹਨ। ਬੇਅਦਬੀ ਦਾ ਇਨਸਾਫ਼ ਲੋਕਾਂ ਦੀ ਅਦਾਲਤ ‘ਚ ਹੋਵੇਗਾ। ਪੰਜਾਬ ਦੇ ਲੋਕਾਂ ਨੂੰ ਪਤਾ ਨਸ਼ੇ ਲਈ ਕੌਣ ਜ਼ਿੰਮੇਵਾਰ?’ ਪਹਿਲੀ ਵਾਰ ਸਰਕਾਰੀ ਬੱਸਾਂ ਮੁਨਾਫ਼ਾ ਆਇਆ ਹੈ। ‘ਰਾਜਾ ਵੜਿੰਗ ਨੇ ਸਰਕਾਰੀ ਬੱਸਾਂ ਮੁਨਾਫ਼ੇ ‘ਚ ਲਿਆਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਡਾਇਨਾਸੋਰ ਆ ਸਕਦੇ ਹਨ ਪਰ ਸੁਖਬੀਰ-ਮਜੀਠੀਆ ਨਹੀਂ ਆਉਣਗੇ।

Comment here