ਅਜਬ ਗਜਬਖਬਰਾਂ

ਦਾਰੂ… ਬੀਵੀਨਗਰ… ਰੇਲਵੇ ਸਟੇਸ਼ਨਾਂ ਦੇ ਅਵੱਲੇ ਨਾਮ

… ਦਾਰੂ… ਬੀਵੀਨਗਰ… ਪਨੌਤੀ… ਸੋਚ ਰਹੇ ਹੋਵੋਗੇ ਕਿ ਕੀ ਬਦਮਗਜ਼ੀ ਹੈ, ਪਰ ਜਨਾਬ ਇਹ ਭਾਰਤ ਦੇ ਰੇਲਵੇ ਸਟੇਸ਼ਨਾਂ ਦੇ ਨਾਮ ਹਨ। ਭਾਰਤ ਦੀ ਲਾਈਫਲਾਈਨ ਟ੍ਰੇਨ ਨੂੰ ਮੰਨਿਆ ਜਾਂਦਾ ਹੈ। ਰੋਜ਼ਾਨਾ ਸੈਂਕੜੇ ਟ੍ਰੇਨਾਂ ਇਕ ਮੰਜ਼ਿਲ ਤੋਂ ਦੂਸਰੀ ਮੰਜ਼ਿਲ ਤਕ ਜਾਂਦੀਆਂ ਹਨ। ਇਸ ਦੌਰਾਨ ਟ੍ਰੇਨ ਸੈਂਕੜੇ ਸਟੇਸ਼ਨਾਂ ਤੋਂ ਲੰਘਦੀਆਂ ਹਨ। ਇਹ ਥਾਵਾਂ ਆਪਣੀ ਸੰਸਕ੍ਰਿਤੀ ਤੇ ਸੱਭਿਅਤਾ ਲਈ ਦੇਸ਼ ਭਰ ਵਿਚ ਪ੍ਰਸਿੱਧ ਹਨ। ਇਨ੍ਹਾਂ ਵਿਚੋਂ ਕਈ ਰੇਲਵੇ ਸਟੇਸ਼ਨ ਆਪਣੇ ਨਾਂ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹਨ। ਇਨ੍ਹਾਂ ਸਟੇਸ਼ਨਾਂ ਦਾ ਨਾਂ ਸੁਣ ਕੇ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਸਕੋਗੇ-

ਸਿੰਗਾਪੁਰ ਰੋਡ, ਓਡੀਸ਼ਾ– ਤੁਸੀਂ ਸਹੀ ਸੁਣਿਆ ਹੈ। ਤੁਸੀਂ ਟ੍ਰੇਨ ਰਾਹੀਂ ਸਿੰਗਾਪੁਰ ਪਹੁੰਚ ਸਕਦੇ ਹੋ। ਇਸ ਦੇ ਲਈ ਤੁਹਾਨੂੰ ਵੀਸਾ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਟ੍ਰੇਨ ਤੋਂ ਓਡੀਸ਼ਾ ਦੇ ਰਾਇਆਗੜਾ ਜ਼ਿਲ੍ਹੇ ‘ਚ ਸਥਿਤ ਸਿੰਗਾਪੁਰ ਰੋਡ ਜੰਕਸ਼ਨ ਪਹੁੰਚ ਸਕਦੇ ਹੋ। ਕਈ ਐਕਸਪ੍ਰੈੱਸ ਟ੍ਰੇਨਾਂ ਸਿੰਗਾਪੁਰ ਰੋਡ ਹੋ ਕੇ ਗੁਜ਼ਰਦੀਆਂ ਹਨ।

ਭੈਂਸਾ, ਤੇਲੰਗਾਨਾ- ਇਹ ਸ਼ਹਿਰ ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ‘ਚ ਸਥਿਤ ਹੈ। ਇਸ ਸ਼ਹਿਰ ਦੀ ਆਬਾਦੀ 50 ਹਜ਼ਾਰ ਹੈ। ਰੇਲਵੇ ਦੀ ਮੰਨੀਏ ਤਾਂ ਸਿਰਫ਼ 6 ਪੈਸੰਜਰ ਟ੍ਰੇਨਾਂ ਭੈਂਸ ਸਟੇਸ਼ਨ ਤੋਂ ਹੋ ਕੇ ਲੰਘਦੀਆਂ ਹਨ। ਇਸ ਰੇਲਵੇ ਸਟੇਸ਼ਨ ਨੇੜੇ ਕਈ ਜੰਕਸ਼ਨ ਹਨ।

ਦਾਰੂ ਸਟੇਸ਼ਨ, ਝਾਰਖੰਡ- ਦਾਰੂ ਦਾ ਨਾਂ ਸੁਣਦੇ ਹੀ ਲੋਕਾਂ ਦੇ ਮਨ ਵਿਚ ਮਦਿਰਾ ਦਾ ਖ਼ਿਆਲ ਆਉਂਦਾ ਹੈ। ਹਾਲਾਂਕਿ, ਦਾਰੂ ਸਟੇਸ਼ਨ ਦਾ ਸ਼ਰਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਜਗ੍ਹਾ ਦਾ ਨਾਂ ਦਾਰੂ ਹੈ। ਇਹ ਪਿੰਡ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ‘ਚ ਸਥਿਤ ਹੈ। ਜਦੋਂ ਕਦੀ ਹਜ਼ਾਰੀਬਾਗ ਜਾਂਦੇ ਹੋ ਤਾਂ ਦਾਰੂ ਸਟੇਸ਼ਨ ਦਾ ਦੀਦਾਰ ਜ਼ਰੂਰ ਕਰੋ।

ਪਨੌਤੀ ਰੇਲਵੇ ਸਟੇਸ਼ਨ, ਉੱਤਰ ਪ੍ਰਦੇਸ਼-ਅਕਸਰ ਦੇਸ਼ ਵਿਚ ਬੈਡ ਲੱਕ ਨੂੰ ਲੋਕ ਪਨੌਤੀ ਕਹਿੰਦੇ ਹਨ। ਇਹ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ ‘ਚ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 2197 ਹੈ। ਜਦੋਂ ਕਦੀ ਤੁਸੀਂ ਚਿੱਤਰਕੂਟ ਜਾਂਦੇ ਹੋ ਤਾਂ ਪਨੌਤੀ ਪਿੰਡ ਦੀ ਯਾਤਰਾ ਕਰ ਸਕਦੇ ਹੋ।

ਬੀਵੀਨਗਰ, ਹੈਦਰਾਬਾਦ- ਇਹ ਬੀਵੀਆਂ ਦਾ ਨਗਰ ਨਹੀਂ ਹੈ। ਇਹ ਹੈਦਰਾਬਾਦ ਦਾ ਛੋਟਾ ਜਿਹਾ ਸ਼ਹਿਰ ਹੈ। ਬੀਵੀਨਗਰ ਰੇਲਵੇ ਸਟੇਸ਼ਨ ਹੈਦਰਾਬਾਦ ਦੇ ਬੇਹੱਦ ਨੇੜੇ ਹੈ। ਤੁਸੀਂ ਹੈਦਰਾਬਾਦ ਜਾਣ ਦੌਰਾਨ ਬੀਵੀਨਗਰ ਦੀ ਵੀ ਸੈਰ ਕਰ ਸਕਦੇ ਹੋ।

Comment here