ਅਪਰਾਧਖਬਰਾਂ

ਦਾਜ ਨੀ ਮਿਲਿਆ ਤਾਂ ਫੋਨ ਤੇ ਕਹਿ ਦਿੱਤਾ- ਤਲਾਕ, ਤਲਾਕ, ਤਲਾਕ…

ਫਤਿਹਪੁਰ-ਯੂ ਪੀ ਸੂਬੇ ਦੇ ਫਤਿਹਪੁਰ ਜ਼ਿਲ੍ਹੇ ਦੀ ਇਕ ਮੁਸਲਮ ਮਹਿਲਾ ਨੇ ਪੁਲਸ ਕੋਲ ਚ ਸ਼ਿਕਾਇਤ ਦਰਜ ਕਰਾਈ ਹੈ ਕਿ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਦੇ ਪਤੀ ਨੇ ਤਿੰਨ ਤਲਾਕ ਦੇ ਦਿੱਤਾ।ਪੀੜਤਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਪਤੀ, ਸੱਸ, ਸਹੁਰਾ, ਨਣਾਨ, ਦਿਓਰ, ਜੇਠ ਸਾਰੇ ਹੀ ਘੱਟ ਦਾਜ ਲਿਆਉਣ ਕਰਕੇ ਉਸ ਨੂੰ ਕਥਿਤ ਤੌਰ ਤੇ ਮਾਨਸਿਕ ਪੀੜਾ ਦਿੰਦੇ ਸਨ। ਇਸ ਦੌਰਾਨ ਉਸ ਦਾ ਪਤੀ ਰੁਜ਼ਗਾਰ ਲਈ ਸਾਊਦੀ ਅਰਬ ਚਲਾ ਗਿਆ, ਉਸ ਦੇ ਜਾਣ ਤੋਂ ਬਾਅਦ ਵੀ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਰਿਹਾ, ਸਗੋਂ ਉਸ ਦੀ ਕੁੱਟਮਾਰ ਕਰਦੇ ਸਨ। ਲੰਘੇ ਦਿਨ ਪੀੜਤਾ ਨੇ  ਸਹੁਰੇ ਪਰਿਵਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਪਤੀ ਨੂੰ ਫੋਨ ਤੇ ਸ਼ਿਕਾਇਤ ਕੀਤੀ ਤਾਂ ਉਸ ਨੇ ਉਲਟਾ ਸਾਊਦੀ ਅਰਬ ਬੈਠੇ ਨੇ ਹੀ ਫੋਨ ਤੇ ਉਸ ਨੂੰ ਤਲਾਕ ਤਲਾਕ ਤਲਾਕ ਕਹਿ ਦਿੱਤਾ। ਇਸ ਤੋਂ ਬਾਅਦ ਇਨਸਾਫ ਦੀ ਮੰਗ ਕਰਦਿਆਂ ਪੀੜਤਾ ਪੁਲਸ ਕੋਲ ਗਈ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਪਤੀ ਸਮੇਤ ਸਾਰੇ ਸਹੁਰੇ ਪਰਿਵਾਰ ਕੇਸ ਦਰਜ ਕਰ ਲਿਆ ਹੈ, ਜਾਂਚ ਕੀਤੀ ਜਾ ਰਹੀ ਹੈ। ਯਾਦ ਰਹੇ ਭਾਰਤ ਚ ਤਿੰਨ ਤਲਾਕ ਹੁਣ ਗੈਰ ਕਨੂੰਨੀ ਹੋ ਗਿਆ ਹੈ, ਪਰ ਕਟੜਪੰਥੀ ਹਾਲੇ ਵੀ ਇਸ ਨੂੰ ਇਸਲਾਮ ਦੀ ਧਾਰਮਿਕ ਪਰੰਪਰਾ ਦੇ ਨਾਮ ਤੇ  ਮਾਨਤਾ ਦੇ ਰਹੇ ਹਨ।

 

Comment here