ਅਪਰਾਧਸਿਆਸਤਖਬਰਾਂ

ਦਾਜ ਚ ਇਨਵਰਟਰ ਨਹੀਂ ਮਿਲਿਆ ਤਾਂ ਕਿਹਾ-ਤਲਾਕ, ਤਲਾਕ, ਤਲਾਕ…

ਬਰੇਲੀ-ਯੂਪੀ ਦੀ ਇੱਕ ਮਹਿਲਾ ਨੂੰ ਦਾਜ ਦੇ ਮਾਮਲੇ ਤੇ ਸਾਊਦੀ ਅਰਬ ਰਹਿੰਦੇ ਸ਼ਖਸ ਨੇ  ਫੋਨ ਤੇ ਹੀ ਤਲਾਕ ਤਲਾਕ ਤਲਾਕ ਕਹਿ ਦਿੱਤਾ ਸੀ, ਹਾਲੇ ਇਸ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅਜਿਹਾ ਹੀ ਇਕ ਹੋਰ ਮਾਮਲਾ ਇਸੇ ਸੂਬੇ ਦੇ ਬਰੇਲੀ ਤੋਂ ਆਇਆ ਹੈ, ਇਥੇ ਇਕ ਮੁਟਿਆਰ ਨੂੰ ਦਾਜ ’ਚ ਇਨਵਰਟਰ ਨਾ ਲਿਆਉਣ ’ਤੇ ਪਤੀ ਨੇ ਤਿੰਨ ਤਲਾਕ ਦੇ ਦਿੱਤਾ। ਜਦੋਂ ਔਰਤ ਨੇ ਸਹੁਰੇ ਪਰਿਵਾਰ ਨਾਲ ਘਰ ਵਾਪਸੀ ਦੀ ਗੱਲ ਕੀਤੀ ਤਾਂ ਸਹੁਰਾ ਪਰਿਵਾਰ ਉਸ ’ਤੇ ਹਲਾਲਾ ਦਾ ਦਬਾਅ ਬਣਾਉਣ ਲੱਗ ਪਿਆ। ਪਰੇਸ਼ਾਨ ਹੋ ਕੇ ਪੀੜਤਾ ਨੇ ਪਤੀ ਤੇ ਦਿਓਰ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦੇ ਦਿਤੀ। ਹਾਫਿਜ਼ਗੰਜ ਦੀ ਇਸ ਔਰਤ ਦਾ ਨਿਕਾਹ 15 ਦਸੰਬਰ 2019 ਨੂੰ ਉਸੀ ਦੇ ਕਸਬੇ ’ਚ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਪੀੜ੍ਹਤਾ ਦਾ ਕਹਿਣਾ ਹੈ ਕਿ ਨਿਕਾਹ ਦੌਰਾਨ ਉਸਦੇ ਘਰ ਵਾਲਿਆਂ ਨੇ ਚਾਰ ਲੱਖ ਰੁਪਏ ਖ਼ਰਚ ਕਰ ਦਿੱਤੇ ਸਨ। ਪਰ ਪਤੀ ਤੇ ਸਹੁਰਾ ਪਰਿਵਾਰ ਖੁਸ਼ ਨਹੀਂ ਹੋਏ। ਉਹ ਇਨਵਰਟਰ ਅਤੇ ਦੋ ਲੱਖ ਰੁਪਏ ਹੋਰ ਲਿਆਉਣ ਦਾ ਦਬਾਅ ਬਣਾ ਰਹੇ ਸਨ। ਜਦੋਂ ਉਸਨੇ ਅਸਮਰੱਥਾ ਜਾਹਰ ਕੀਤੀ ਤਾਂ ਉਸਦੀ ਕੁੱਟਮਾਰ ਕੀਤੀ ਗਈ। ਤੇ ਪਤੀ ਨੇ ਤਿੰਨ ਤਲਾਕ ਕਹਿ ਦਿੱਤਾ, ਜਦ ਉਸ ਨੇ ਇਸ ਨੂੰ ਗੈਰਕਨੂੰਨੀ ਕਿਹਾ ਤੇ ਘਰ ਵਾਪਸ ਜਾਣ ਦੀ ਗੱਲ ਕੀਤੀ ਤਾਂ ਸਹੁਰੇ ਹਲਾਲਾ ਰਸਮ ਨਿਭਾਉਣ ਲਈ ਦਬਾਅ ਪਾਉਣ ਲੱਗੇ, ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਜਾਂਚ ਕੀਤੀ ਜਾ ਰਹੀ ਹੈ।

Comment here