ਲਖਨਊ- ਯੂ ਪੀ ਦੇ ਕਨੌਜ ਜ਼ਿਲ੍ਹੇ ’ਚ ਇਕ ਸ਼ਰਾਬੀ ਪਤੀ ਨੇ ਘਰ ’ਚ ਰੱਖੀ ਸ਼ਰਾਬ ਪਾਰਟੀ ਦੇ ਬਾਅਦ ਉਸ ਨੇ ਪਤਨੀ ਨੂੰ ਦੋਸਤਾਂ ਦੇ ਹਵਾਲੇ ਕਰ ਦਿੱਤਾ। ਦੋਸਤਾਂ ਨੇ ਅਸ਼ਲੀਲ ਵਿਹਾਰ ਤੇ ਜ਼ਬਰਦਸਤੀ ਕੀਤੀ, ਫਿਰ ਪਰੇਸ਼ਾਨ ਪਤਨੀ ਨੇ ਕਿਸੇ ਤਰ੍ਹਾਂ ਭਰਾਵਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਜਦੋਂ ਪਰਿਵਾਰ ਬੇਟੀ ਦੇ ਘਰ ਪਹੁੰਚਿਆ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਕਿਸੇ ਤਰ੍ਹਾਂ ਧੀ ਨੂੰ ਘਰ ਲਿਆਉਣ ਵਾਲੇ ਰਿਸ਼ਤੇਦਾਰਾਂ ਨੇ ਜਵਾਈ ਸਣੇ ਤਿੰਨ ਵਿਰੁੱਧ ਪੁਲਿਸ ’ਚ ਕੇਸ ਦਰਜ ਕਰਵਾਇਆ। ਇਹ ਵੀ ਪਤਾ ਲੱਗਿਆ ਹੈ ਕਿ ਪਤੀ ਵਿਆਹ ਚ ਘੱਟ ਦਾਜ ਮਿਲਣ ਤੋਂ ਨਰਾਜ਼ ਸੀ, ਜਿਸ ਕਰਕੇ ਉਸ ਨੇ ਇਹ ਘਿਨਾਉਣਾ ਕਾਰਾ ਕੀਤਾ। ਇਸ ਮਾਮਲੇ ’ਚ ਕਨੌਜ ਦੇ ਐਸਪੀ ਪ੍ਰਸ਼ਾਂਤ ਵਰਮਾ ਨੇ ਸਦਰ ਕੋਤਵਾਲੀ ’ਚ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਐਸਪੀ ਦੇ ਆਦੇਸ਼ ’ਤੇ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪਤੀ ਤੇ ਉਸ ਦੇ ਦੋਸਤਾਂ ਦੀ ਭਾਲ ’ਚ ਛਾਪੇਮਾਰੀ ਵੀ ਕਰ ਰਹੀ ਹੈ।
Comment here