ਅਪਰਾਧਸਿਆਸਤਖਬਰਾਂ

ਦਾਊਦ ਇਬਰਾਹਿਮ ਦੀ ਡੀ-ਕੰਪਨੀ ‘ਤੇ ਐੱਨਆਈਏ ਵੱਲੋਂ ਮਾਮਲਾ ਦਰਜ

ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਅਤੇ ਹੋਰਾਂ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ ਦੇ ਚਲਦੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ਦੇ ਚਲਦੇ ਬੀਤੇ ਦਿਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸਮਾਚਾਰ ਏਜੰਸੀ ਆਈਏਐਨਐਸ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਾਊਦ ਇਬਰਾਹਿਮ ਦੇ ਖਿਲਾਫ ਡੂੰਘਾਈ ਨਾਲ ਜਾਂਚ ਸ਼ੁਰੂ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕੇਂਦਰੀ ਏਜੰਸੀਆਂ ਨੇ ਦਾਊਦ ਇਬਰਾਹਿਮ ਤੇ ਉਸਦੀ ਡੀ ਕੰਪਨੀ ਦੀਆਂ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖੀ ਹੈ। ਏਜੰਸੀਆਂ ਨੇ ਆਪਣੀ ਛਾਣਬੀਣ ’ਚ ਪਾਇਆ ਕਿ ਹਾਲ ਦੇ ਦਿਨਾਂ ’ਚ ਦਾਊਦ ਦੇ ਗਿਰੋਹ ਨੇ ਦੇਸ਼ਭਰ ’ਚ ਦੰਗਿਆਂ ਵਰਗੀ ਸਥਿਤੀ ਪੈਦਾ ਕਰਨ ਲਈ ਲੋਕਾਂ ਨੂੰ ਆਪਣੀ ਗੈਂਗ ’ਚ ਸ਼ਾਮਿਲ ਕੀਤਾ ਹੈ। ਦਾਊਦ ਇਬਰਾਹਿਮ ਦੇ ਗਿਰੋਹ ਅਤੇ ਉਨ੍ਹਾਂ ਦੀ ਪੂਰੀ ਟੀਮ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਬਡ਼ਾਵਾ ਦੇ ਰਹੇ ਹਨ। ਨਾਲ ਹੀ ਵਿਭਿੰਨ ਧਾਰਮਿਕ ਸਮੂਹਾਂ ’ਚ ਤਣਾਅ ਅਤੇ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐੱਨਆਈਏ ਨੇ ਦੱਸਿਆ ਕਿ ਪਹਿਲਾਂ ਵੀ ਦੇਸ਼ ਭਰ ’ਚ ਕਈ ਰਾਸ਼ਟਰਵਿਰੋਧੀ ਗਤੀਵਿਧੀਆਂ ’ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਹੱਥ ਹੋਣ ਬਾਰੇ ਸਾਡੇ ਅਧਿਕਾਰੀਆਂ ਨਾਲ ਜਾਣਕਾਰੀਆਂ ਵੰਡੀ ਗਈ ਹੈ। ਇਸ ’ਚ ਦੱਸਿਆ ਗਿਆ ਸੀ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇਸ਼ ’ਚ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਲੋਕਾਂ ਦੀਆਂ ਭਰਤੀਆਂ ਕਰ ਰਿਹਾ ਹੈ। ਨਾਲ ਹੀ ਦੇਸ਼ ’ਚ ਦੰਗਿਆਂ ਵਰਗੀਆਂ ਸਥਿਤੀਆਂ ਪੈਦਾ ਕਰਨ ’ਚ ਰਾਸ਼ਟਰਵਿਰੋਧੀ ਤੱਤਾਂ ਦੀ ਮਦਦ ਕਰ ਰਿਹਾ ਹੈ।

Comment here