ਸ੍ਰੀਨਗਰ-ਦੱਖਣੀ ਕਸ਼ਮੀਰ ਵਿੱਚ ਡਿਪਟੀ ਸੁਪਰਡੈਂਟ ਜੇਲ੍ਹਾਂ ਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਪ੍ਰਸ਼ਾਸਨ ਨੇ ਕਥਿਤ ਦਹਿਸ਼ਤਗਰਦਾਂ ਨਾਲ ਸਬੰਧਾਂ ਦੇ ਚਲਦਿਆਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਦੀ ਬਰਖਾਸਤਗੀ ਲਈ ਸੰਵਿਧਾਨ ਦੀ ਧਾਰਾ 311 ਦਾ ਹਵਾਲਾ ਦਿੱਤਾ ਹੈ, ਜਿਸ ਤਹਿਤ ਬਰਖਾਸਤ ਕਰਨ ਤੋਂ ਪਹਿਲਾਂ ਕਿਸੇ ਜਾਂਚ ਦੀ ਲੋੜ ਨਹੀਂ ਪੈਂਦੀ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਜੇਲ੍ਹ ਵਿਭਾਗ ਦੇ ਫ਼ਿਰੋਜ਼ ਅਹਿਮਦ ਲੋਨ ਤੇ ਬਿਜਬਹੇੜਾ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ (ਕੁੜੀਆਂ) ਦੇ ਪ੍ਰਿੰਸੀਪਲ ਜਾਵਿਦ ਅਹਿਮਦ ਸ਼ਾਹ ਨੂੰ ਕਥਿਤ ਦਹਿਸ਼ਤੀ ਜਥੇਬੰਦੀਆਂ ਲਈ ਸਰਗਰਮੀ ਨਾਲ ਕੰਮ ਕਰਨ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ।
Comment here