ਸਿਆਸਤਖਬਰਾਂਦੁਨੀਆ

ਦਹਾਕਿਆਂ ਦੀ ਡਿਗਰੀ ਨੂੰ ਤਾਲਿਬਾਨਾਂ ਨੇ ਬੇਕਾਰ ਕਰਾਰ ਦਿੱਤਾ

ਕਾਬੁਲ-ਤਾਲਿਬਾਨ ਸ਼ਾਸਨ ਅਧੀਨ ਹਰ ਰੋਜ਼ ਨਵੇਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ, ਔਰਤਾਂ ਨੂੰ ਯੂਨੀਵਰਸਿਟੀ ਵਿੱਚ ਕਲਾਸਾਂ ਲੈਣ ’ਤੇ ਪਾਬੰਦੀ ਲਗਾਈ ਗਈ ਸੀ, ਇਸ ਤੋਂ ਇਲਾਵਾ, ਤਾਲਿਬਾਨ ਸਰਕਾਰ ਨੇ ਯੂਨੀਵਰਸਿਟੀ ਵਿੱਚ ਨਵੇਂ ਉਪ-ਕੁਲਪਤੀ ਨਿਯੁਕਤ ਕੀਤੇ ਸਨ। ਹੁਣ ਤਾਲਿਬਾਨ ਦੁਆਰਾ ਇਹ ਕਿਹਾ ਗਿਆ ਹੈ ਕਿ 2000 ਅਤੇ 2020 ਦੇ ਵਿਚਕਾਰ ਹਾਈ ਸਕੂਲ ਕਰਨ ਵਾਲਿਆਂ ਦੀ ਡਿਗਰੀ ਬੇਕਾਰ ਹੈ। ਤਾਲਿਬਾਨ ਸਰਕਾਰ ਦੇ ਉੱਚ ਸਿੱਖਿਆ ਦੇ ਕਾਰਜਕਾਰੀ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਘੋਸ਼ਣਾ ਕੀਤੀ ਹੈ ਕਿ 2000 ਤੋਂ 2020 ਦੇ ਵਿੱਚ ਦੇਸ਼ ਵਿੱਚ ਉੱਚ-ਵਿਦਿਅਕ ਵਿਦਿਆਰਥੀਆਂ ਦਾ ਕੋਈ ਫਾਇਦਾ ਨਹੀਂ ਹੈ। ਅਧਿਆਪਕਾਂ ਦੀ ਨਿਯੁਕਤੀ ਬਾਰੇ ਹੱਕਾਨੀ ਨੇ ਕਿਹਾ ਕਿ ਅਜਿਹੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਜੋ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰ ਸਕਣ।

Comment here