ਅੰਮ੍ਰਿਤਸਰ : ਲੰਬੇ ਸਮੇਂ ਤੋਂ ਭਾਰਤ ਅਫਗਾਨਿਸਤਾਨ ਦਾ ਵਾਪਾਰ ਚੱਲ ਰਿਹਾ ਹੈ। ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਦੇ ਨਾਲ ਹੋਣ ਵਾਲੇ ਦਸਤਾਵੇਜ਼ਾਂ ਵਿੱਚ ਨਿਰਯਾਤ ਕਰਨ ਵਾਲੇ ਦੇਸ਼ ਦਾ ਸਰਟੀਫਿਕੇਟ ਸ਼ਾਮਲ ਨਾ ਹੋਣ ਕਾਰਨ ਭਾਰਤ-ਅਫਗਾਨਿਸਤਾਨ ਵਪਾਰ ਇਕ ਵਾਰ ਫਿਰ ਰੁਕ ਗਿਆ ਹੈ। ਵਪਾਰ ਰੁੱਕਣ ਦੇ ਨਾਲ ਹੀ ਅਫਗਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਵੇ, ਦਾਲਾਂ ਆਦਿ ਪਾਕਿਸਤਾਨ ਵੱਲ ਹਨ। ਕਰੋੜਾਂ ਰੁਪਏ ਦਾ ਸਾਮਾਨ ਪਾਕਿਸਤਾਨ ਦੀ ਧਰਤੀ ‘ਤੇ ਪਿਆ ਹੈ। ਜਿਸ ਕਾਰਨ ਭਾਰਤ ‘ਚ ਬੈਠੇ ਵਪਾਰੀ ਪਰੇਸ਼ਾਨ ਹਨ ਕਿਉਂਕਿ ਅਕਸਰ ਹੀ ਟਰੱਕਾਂ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਮਾਲ ਗਾਇਬ ਹੋਣ ਜਾਂ ਗੈਰ ਕਾਨੂੰਨੀ ਮਾਲ ਭੇਜਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਕਾਰਨ ਵਪਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦਾ ਮਾਲ ਜਲਦੀ ਤੋਂ ਜਲਦੀ ਇਸ ਪਾਸੇ ਲਿਆਂਦਾ ਜਾਵੇ ਤਾਂ ਜੋ ਉਹ ਮੰਡੀ ਵਿੱਚ ਵੇਚ ਕੇ ਆਪਣਾ ਕੰਮ ਚਲਾ ਸਕਣ। ਇਸਤੋਂ ਬਾਅਦ ਕਸਟਮ ਵਿਭਾਗ ਨੇ ਸਰਟੀਫਿਕੇਟ ਅਫਗਾਨਿਸਤਾਨ ਅੰਬੈਸੀ ਨੂੰ ਭੇਜ ਦਸਤਾਵੇਜਾਂ ਦੀ ਜਾਂਚ ਕਰਨ ਲਈ ਕਿਹਾ ਕਿ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਅਫਗਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਉਸੇ ਜਗ੍ਹਾ ਤੋਂ ਆ ਰਿਹਾ ਹੈ ਜਿੱਥੋਂ ਪਹਿਲਾਂ ਆ ਰਿਹਾ ਸੀ। ਦਰਅਸਲ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਕਾਰਨ ਸਰਟੀਫਿਕੇਟ ‘ਤੇ ਦੇਸ਼ ਦਾ ਨਾਂ ਸ਼ਾਮਲ ਨਹੀਂ ਹੈ। ਜਿਸ ਕਾਰਨ ਕਸਟਮ ਵਿਭਾਗ ਨੇ ਇਸ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਦੂਤਾਵਾਸ ਵੱਲੋਂ ਕੋਈ ਜਵਾਬ ਨਾ ਮਿਲਣ ਕਾਰਨ ਸਾਰਾ ਸਾਮਾਨ ਠੱਪ ਪਿਆ ਹੈ। ਉਨ੍ਹਾਂ ਲੋਕਾਂ ਨੇ ਆਪਣੇ ਸਾਰੇ ਸਾਮਾਨ ਦੀ ਅਦਾਇਗੀ ਪਹਿਲਾਂ ਹੀ ਕਰ ਦਿੱਤੀ ਹੈ। ਪਰ ਪਿਛਲੇ ਅੱਠ ਦਿਨਾਂ ਤੋਂ ਸੁੱਕੇ ਮੇਵੇ, ਦਾਲਾਂ ਆਦਿ ਲੈ ਕੇ 150 ਤੋਂ ਵੱਧ ਟਰੱਕ ਸਰਹੱਦ ਪਾਰ ਪਾਕਿਸਤਾਨ ਵਿੱਚ ਖੜ੍ਹੇ ਹਨ ਅਤੇ ਇਸ ਦੇ ਅੰਦਰ ਦਾ ਸਮਾਨ ਖਰਾਬ ਹੋ ਰਿਹਾ ਹੈ। ਇਸ ਤੋਂ ਬਾਅਦ ਅੱਜ ਵੀ ਕਸਟਮ ਕਮਿਸ਼ਨਰ ਨਾਲ ਮੀਟਿੰਗ ਹਰ ਗੱਲ ‘ਤੇ ਚਰਚਾ ਕੀਤੀ ਹੈ। ਇਸ ਦੇ ਨਾਲ ਹੀ ਵਪਾਰੀਆਂ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ’ਤੇ ਕਸਟਮ ਕਮਿਸ਼ਨਰ ਨੇ ਵੀ ਭਰੋਸਾ ਦਿੱਤਾ ਹੈ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਸਾਰੇ ਟਰੱਕ ਪਹਿਲਾਂ ਵਾਂਗ ਹੀ ਮਾਲ ਲੈ ਕੇ ਆਉਣਗੇ।
Comment here