ਅਪਰਾਧਖਬਰਾਂਚਲੰਤ ਮਾਮਲੇ

ਦਲੇਰ ਮਹਿੰਦੀ 15 ਸਤੰਬਰ ਤੱਕ ਰਹਿਣਗੇ ਜੇਲ੍ਹ

ਚੰਡੀਗੜ੍ਹ-ਮਨੁੱਖੀ ਤਸਕਰੀ ਮਾਮਲੇ ਵਿੱਚ ਫਸੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਵੱਲੋਂ ਦਲੇਰ ਮਹਿੰਦੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਦਲੇਰ ਮਹਿੰਦੀ ਨੇ ਸਜ਼ਾ ਨੂੰ ਰੱਦ ਕਰਨ ਦੇ ਲਈ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ।
ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਕਰਕੇ 15 ਸਤੰਬਰ ਤੱਕ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਦਲੇਰ ਮਹਿੰਦੀ ਦੇ ਵਕੀਲ ਕੋਲੋਂ ਸਵਾਲ ਪੁੱਛਿਆ ਕਿ ਕਿੰਨ੍ਹੇ ਸਮੇਂ ਤੋਂ ਦਲੇਰ ਮਹਿੰਦੀ ਜੇਲ੍ਹ ’ਚ ਹਨ ਤਾਂ ਵਕੀਲ ਨੇ ਕਿਹਾ ਕਿ ਜਿਆਦਾ ਸਮੇਂ ਤੋਂ ਨਹੀਂ। ਦੱਸ ਦਈਏ ਕਿ ਪਿਛਲੇ 6 ਦਿਨਾਂ ਤੋਂ ਦਲੇਰ ਮਹਿੰਦੀ ਜੇਲ੍ਹ ਚ ਬੰਦ ਹਨ। 15 ਸਤੰਬਰ ਨੂੰ ਜੇਲ੍ਹ ਚ ਰਹਿਣਾ ਹੋਵੇਗਾ। ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ।
ਦੱਸ ਦਈਏ ਕਿ ਮਾਮਲਾ 2003 ਦਾ ਹੈ ਅਤੇ ਕੇਸ ਦਾ ਫੈਸਲਾ 15 ਸਾਲ ਬਾਅਦ ਹੋਇਆ ਹੈ, ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਸ ਦੇ ਭਰਾ ਸਮਸ਼ੇਰ ਸਿੰਘ ਨੂੰ ਵੀ ਦੋ ਸਾਲ ਦਾ ਸਜ਼ਾ ਸੁਣਾਈ ਗਈ ਹੈ, ਨਾਲ ਹੀ ਉਸ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦਈਏ ਕਿ ਇਹ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।

Comment here