ਅਜਬ ਗਜਬਖਬਰਾਂਚਲੰਤ ਮਾਮਲੇ

ਦਲਿਤ ਔਰਤ ਦੇ ਪਾਣੀ ਪੀਣ ’ਤੇ ਨਲ ਦਾ ਕੀਤਾ ਗਊ ਮੂਤਰ ਨਾਲ ‘ਸ਼ੁੱਧੀਕਰਨ’

ਬੈਂਗਲੁਰੂ-ਇੱਥੇ ਉੱਚੀ ਜਾਤੀ ਦੇ ਲੋਕਾਂ ਨੇ ਇਕ ਅਨੁਸੂਚਿਤ ਜਾਤੀ ਦੀ ਔਰਤ ਵੱਲੋਂ ਨਲ ਤੋਂ ਪਾਣੀ ਪੀਣ ਮਗਰੋਂ ਟੈਂਕੀ ’ਚੋਂ ਪਹਿਲਾਂ ਸਾਰਾ ਪਾਣੀ ਵਹਾ ਕੇ ਉਸ ਨੂੰ ਖਾਲੀ ਕੀਤਾ ਗਿਆ, ਫਿਰ ਉਸ ਤੋਂ ਬਾਅਦ ਟੈਂਕੀ ਅਤੇ ਨਲ ਨੂੰ ਗਊ ਮੂਤਰ ਨਾਲ ‘ਸ਼ੁੱਧ’ ਕੀਤਾ। ਦਰਅਸਲ ਬੀਤੇ ਦਿਨੀਂ ਅਨੁਸੂਚਿਤ ਜਾਤੀ ਦੀ ਔਰਤ, ਜੋ ਕਿ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਹੇਗਗੋਤਾਰਾ ਪਿੰਡ ’ਚ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਆਈ ਸੀ। ਉਸ ਨੇ ਉੱਚ ਜਾਤੀ ਦੇ ਲੋਕਾਂ ਦੇ ਇਲਾਕੇ ’ਚ ਲੱਗੀ ਪਾਣੀ ਦੀ ਟੈਂਕੀ ਦੇ ਨਲ ’ਚੋਂ ਪਾਣੀ ਪੀ ਲਿਆ ਸੀ। ਇਸ ਗੱਲ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਤਾਂ ਪਹਿਲਾਂ ਟੈਂਕੀ ’ਚੋਂ ਸਾਰਾ ਪਾਣੀ ਵਹਾ ਦਿੱਤਾ, ਫਿਰ ਉਸ ਨੂੰ ਗਊ ਮੂਤਰ ਨਾਲ ਧੋ ਕੇ ਸ਼ੁੱਧ ਕੀਤਾ। ਉੱਥੇ ਮੌਜੂਦ ਕਿਸੇ ਸ਼ਖ਼ਸ ਨੇ ਇਸ ਦੀ ਸ਼ਿਕਾਇਤ ਤਹਿਸੀਦਾਰ ਨੂੰ ਕਰ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਚਾਮਰਾਜਨਗਰ ਤਹਿਸੀਲਦਾਰ ਬਸਵਰਾਜੂ ਨੇ ਹੋਰ ਸਰਕਾਰੀ ਅਤੇ ਪੁਲਸ ਅਧਿਕਾਰੀਆਂ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਤਹਿਸੀਲਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਲੋਕਾਂ ਨੇ ਔਰਤ ਵੱਲੋਂ ਜਨਤਕ ਨਲ ਤੋਂ ਪਾਣੀ ਪੀਣ ਮਗਰੋਂ ਟੈਂਕੀ ਅਤੇ ਨਲ ਨੂੰ ਗਊ ਮੂਤਰ ਨਾਲ ਸਾਫ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਔਰਤ ਦੀ ਭਾਲ ਕਰ ਰਹੇ ਹਾਂ। ਜੇਕਰ ਉਹ ਔਰਤ ਸ਼ਿਕਾਇਤ ਕਰਦੀ ਹੈ ਤਾਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Comment here