ਸੰਗਰੂਰ– 23 ਜੂਨ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਹੋਣੀ ਹੈ, ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਕਾਂਗਰਸ ਨੇ ਅਪਣਾ ਉਮੀਦਵਾਰ ਦਲਵੀਰ ਗੋਲਡੀ ਨੂੰ ਬਣਾਇਆ ਹੈ। ਦਲਵੀਰ ਗੋਲਡੀ ਉਹੀ ਚਿਹਰਾ ਹੈ ਜਿਸ ਨੇ ਧੂਰੀ ਤੋਂ ਭਗਵੰਤ ਮਾਨ ਖਿਲਾਫ਼ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਹੁਣ ਕਾਂਗਰਸ ਨੇ ਉਹਨਾਂ ਨੂੰ ਲੋਕ ਸਭਾ ਚੋਣ ਲਈ ਖੜ੍ਹਾ ਕੀਤਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਲੋਕ ਸਭਾ ਚੋਣ ਲਈ ਉਮੀਦਵਾਰ ਹਨ। ਖਾਲਿਸਤਾਨੀ ਕਾਰਕੁੰਨ ਬਲਵੰਤ ਸਿੰਘ ਰਾਜੋਆਣਾ ਦੀ ਮੂੰਹਬੋਲੀ ਭੈਣ ਕਮਲਦੀਪ ਕੌਰ ਨੂੰ ਬਾਦਲ ਦਲ ਨੇ ਬਸਪਾ ਤੇ ਹੋਰ ਸੁਝ ਸੰਗਠਨਾਂ ਨਾਲ ਰਲ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਨ ਦਲ ਵੱਲੋੰ ਸਿਮਰਨਜੀਤ ਸਿੰਘ ਮਾਨ ਮੈਦਾਨ ਵਿੱਚ ਹਨ।
ਦਲਵੀਰ ਗੋਲਡੀ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ

Comment here