ਖਬਰਾਂਚਲੰਤ ਮਾਮਲੇਮਨੋਰੰਜਨ

ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਕਾਮੇਡੀ ਫਿਲਮ ‘ਫੁਕਰੇ 3’ ਦਾ ਜਾਦੂ

ਹੈਦਰਾਬਾਦ-‘ਫੁਕਰੇ’ ਅਤੇ ‘ਫੁਕਰੇ ਰਿਟਰਨਜ਼’ ਦੀ ਸਫਲਤਾ ਤੋਂ ਬਾਅਦ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ, ਮਨਜੋਤ ਸਿੰਘ ਅਤੇ ਰਿਚਾ ਚੱਢਾ ‘ਫੁਕਰੇ 3’ ਲਈ ਦੁਬਾਰਾ ਇਕੱਠੇ ਹੋਏ ਹਨ। ਮ੍ਰਿਗਦੀਪ ਸਿੰਘ ਲਾਂਬਾ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਦੇ ਟ੍ਰੇਲਰ ਨੇ ਰਿਲੀਜ਼ ਹੋਣ ‘ਤੇ ਕਾਫੀ ਦਿਲਚਸਪੀ ਜਗਾਈ ਸੀ। ਮਲਟੀ-ਸਟਾਰਰ ਫਿਲਮ 28 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ‘ਫੁਕਰੇ 3’ ਨੂੰ ਯੂ/ਏ ਵਜੋਂ ਪ੍ਰਮਾਣਿਤ ਕੀਤਾ ਹੈ, ਫਿਲਮ ਦਾ ਟਾਈਮ 150 ਮਿੰਟ 18 ਸਕਿੰਟ ਹੈ। ਇੰਡਸਟਰੀ ਟ੍ਰੈਕਰ ਦੇ ਅਨੁਸਾਰ ਫਿਲਮ ਆਪਣੇ ਪਹਿਲੇ ਦਿਨ ਲਗਭਗ 8 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ‘ਫੁਕਰੇ 3’ ਵੀਰਵਾਰ ਨੂੰ ਲਗਭਗ 2700 ਸਕ੍ਰੀਨਜ਼ ‘ਤੇ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਨਾਲ ਇਹ ਫ੍ਰੈਂਚਾਇਜ਼ੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੈ। ‘ਫੁਕਰੇ 3’ ਦੀ ਐਡਵਾਂਸ ਬੁਕਿੰਗ ਸ਼ਨੀਵਾਰ ਸ਼ਾਮ ਨੂੰ ਸ਼ੁਰੂ ਹੋਈ ਸੀ। ਵਪਾਰ ਵਿਸ਼ਲੇਸ਼ਕਾਂ ਦੇ ਅਨੁਸਾਰ ‘ਫੁਕਰੇ 3’ ਲਈ 10 ਤੋਂ 12 ਕਰੋੜ ਰੁਪਏ ਦੀ ਸ਼ੁਰੂਆਤ ਹੋਵੇਗੀ, ਖਾਸ ਤੌਰ ‘ਤੇ ਇਹ ਦੇਖਦੇ ਹੋਏ ਕਿ ਪਿਛਲੀ ਫਿਲਮ ਨੇ 2017 ਵਿੱਚ 8 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਸੀ।
ਇੱਕ ਗੱਲ ਇਹ ਵੀ ਹੈ ਕਿ ਫਿਲਮ ਨੂੰ ਬਾਕਸ ਆਫਿਸ ਉਤੇ ਅਗਨੀਹੋਤਰੀ ਦੀ ਫਿਲਮ ਨਾਲ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਇਹ ਉਮੀਦ ਕੀਤੀ ਜਾਂਦੀ ਹੈ ਕਿ ‘ਫੁਕਰੇ 3’ ਦਾ ਸ਼ੁਰੂਆਤੀ ਦਿਨ ਲਗਭਗ 8 ਕਰੋੜ ਦਾ ਹੋਵੇਗਾ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਰੋਬਾਰ ਵਿੱਚ ਮਾਮੂਲੀ ਗਿਰਾਵਟ ਆਵੇਗੀ, ਇਸਦੇ ਬਾਅਦ ਚਾਰ ਦਿਨਾਂ ਦੀ ਦੌੜ ਵਿੱਚ ਉਹ ਮਜ਼ਬੂਤ ਕਲੈਕਸ਼ਨ ਕਰ ਸਕਦੀ ਹੈ।ਗਾਂਧੀ ਜਯੰਤੀ ਲਈ ਸੋਮਵਾਰ ਦੀ ਛੁੱਟੀ ‘ਫੁਕਰੇ 3’ ਲਈ ਇੱਕ ਪਲੱਸ ਪੁਆਇੰਟ ਹੋ ਸਕਦਾ ਹੈ, ਜਿਸ ਨਾਲ ਇਸ ਨੂੰ ਪੰਜਵੇਂ ਦਿਨ ਵੀ ਵੱਡੀ ਗਿਣਤੀ ਬਰਕਰਾਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

Comment here