ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਵਿਅਕਤੀ ਜਗਦੀਸ਼ ਪ੍ਰਸਾਦ ਸਕਸੈਨਾ ਵਾਸੀ ਹੱਲੋਮਾਜਰਾ ਨੇੜੇ ਚੰਡੀਗੜ੍ਹ ਨੂੰ ਸਰੋਵਰ ਵਿੱਚ ਤੰਬਾਕੂ ਸੁੱਟਣ ਦੇ ਦੋਸ਼ ਹੇਠ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ। ਪੁਲੀਸ ਨੇ ਇਸ ਸਬੰਧ ਵਿੱਚ ਥਾਣਾ ਈ-ਡਿਵੀਜ਼ਨ ’ਵਿਚ ਕੇਸ ਦਰਜ ਕਰ ਲਿਆ ਹੈ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਹੋਰ ਕਰਮਚਾਰੀ ਪਰਿਕਰਮਾ ਵਿੱਚ ਸੇਵਾ ਨਿਭਾਅ ਰਹੇ ਸਨ। ਇਸ ਦੌਰਾਨ ਬੇਰ ਬਾਬਾ ਬੁੱਢਾ ਸਾਹਿਬ ਨੇੜੇ ਸਰੋਵਰ ਕੰਢੇ ਬੈਠੇ ਉਕਤ ਵਿਅਕਤੀ ਨੇ ਮੂੰਹ ਵਿੱਚੋਂ ਤੰਬਾਕੂ ਕੱਢਿਆ ਤੇ ਸਰੋਵਰ ਵਿੱਚ ਸੁੱਟ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੇਸ਼ੇ ਵਜੋਂ ਦਰਜੀ ਇਸ ਮੁਲਜ਼ਮ ਨੇ ਮੁੱਢਲੀ ਪੁੱਛ ਪੜਤਾਲ ਦੌਰਾਨ ਉਸ ਨੇ ਸਰੋਵਰ ਵਿੱਚ ਤੰਬਾਕੂ ਸੁੱਟਣ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਹੈ।
ਦਰਬਾਰ ਸਾਹਿਬ ਦੇ ਸਰੋਵਰ ਚ ਤੰਬਾਕੂ ਸੁੱਟਣ ਵਾਲਾ ਗ੍ਰਿਫ਼ਤਾਰ

Comment here