ਅਪਰਾਧਸਿਆਸਤਖਬਰਾਂ

ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਬੀੜੀ ਪੀਣ ਵਾਲੀ ਮਹਿਲਾ ਕਾਬੂ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਮੁੜ ਤੋਂ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਦੀ ਕੋਸ਼ਿਸ਼ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤੀ ਗਈ। ਪਰ ਚੌਕਸ ਸੇਵਾਦਾਰਾਂ ਵਲੋਂ ਮੌਕੇ ਤੇ ਬੇਅਦਬੀ ਹੋਣ ਤੋਂ ਰੋਕਿਆ ਲਿਆ ਗਿਆ। ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਬੀੜੀ ਪੀਣ ਦੀ ਕੋਸ਼ਿਸ ਕਰਦੀ ਬਿਹਾਰੀ ਔਰਤ ਕਾਬੂ ਕੀਤੀ ਹੈ। ਪੁੱਛਗਿੱਛ ਤੋਂ ਬਾਅਦ ਬਣਦੀ ਕਾਰਵਾਈ ਲਈ ਪੁਲਿਸ ਹਵਾਲੇ ਕੀਤੀ ਹੈ। ਇਸਦੇ ਨਾਲ ਹੀ ਇਸ ਮਹਿਲਾ ਨਾਲ ਕੁੱਟਮਾਰ ਕਰਨ ਦੀ ਵੀਡੀਓ ਵੀ ਸਾਹਮਣੇ ਆਈ ਹੈ। ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ  ਬਣਦੀ ਕਾਰਵਾਈ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ  ਸਹਿਯੋਗ ਦੀ ਅਪੀਲ ਕੀਤੀ ਹੈ। ਪਰ ਇਥੇ ਇਹ ਵੀ ਹੋ ਸਕਦਾ ਹੈ ਕਿ ਬਿਹਾਰ ਨਾਲ ਸਬੰਧਿਤ ਔਰਤ ਮਰਿਆਦਾ ਤੋਂ ਅਣਜਾਣ ਹੋਵੇ। ਇੱਕ ਹੋਰ ਘਟਨਾ ਵਿੱਚ ਬਟਾਲਾ ਨੇੜਲੇ ਪਿੰਡ ਘਣੀਏ ਕੇ ਬਾਂਗੜੁ ਵਿਚ ਪਿੰਡ ਦੇ ਹੀ ਵਿਅਕਤੀ ਵਲੋਂ ਗੁਟਕਾ ਸਾਹਿਬ ਤੇ ਅੰਗ ਫਾੜ ਕੇ ਪਿੰਡ ਦੇ ਹੀ ਬੱਚਿਆਂ ਨੂੰ ਵੰਡੇ ਗਏ। ਜਦੋ ਕੁਝ ਪਿੰਡ ਵਾਸੀਆਂ ਨੇ ਦੇਖਿਆ ਤੇ ਇੱਕ ਹੀ ਅੰਗ ਮਿਲਿਆ।  ਪਿੰਡ ਵਾਸੀਆਂ ਵਲੋਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ। ਪਿੰਡ ਵਾਸੀਆਂ ਦਾ ਕਹਿਣ ਹੈ ਕਿ  ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕਰਾਂਗੇ। ਡੀਐਸਪੀ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Comment here