ਜੈਪੁਰ-ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ ਜੈਪੁਰ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਐਨ.ਆਈ.ਏ. ਦੀ ਟੀਮ ਨੇ ਸ਼ਨੀਵਾਰ ਨੂੰ ਕਤਲ ਦੇ ਦੋਸ਼ੀਆਂ ਰਿਆਜ਼ ਅਖਤਾਰੀ, ਗੌਸ ਮੁਹੰਮਦ ਅਤੇ ਫਰਹਾਦ ਮੁਹੰਮਦ ਸ਼ੇਖ ਨੂੰ ਸਖ਼ਤ ਸੁਰੱਖਿਆ ਹੇਠ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ। ਤਿੰਨੋਂ ਹੁਣ ਤੱਕ ਐਨ.ਆਈ.ਏ. ਦੀ ਹਿਰਾਸਤ ’ਚ ਸਨ। ਵਿਸ਼ੇਸ਼ ਸਰਕਾਰੀ ਵਕੀਲ ਟੀ. ਪੀ. ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 1 ਅਗਸਤ ਤੱਕ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ 28 ਜੂਨ ਨੂੰ ਉਦੈਪੁਰ ’ਚ ਪੇਸ਼ੇ ਤੋਂ ਦਰਜੀ ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ ਐਨ.ਆਈ.ਏ. ਨੇ ਦੋ ਮੁੱਖ ਦੋਸ਼ੀਆਂ ਰਿਆਜ਼ ਅਖਤਾਰੀ ਅਤੇ ਗੌਸ ਮੁਹੰਮਦ ਸਮੇਤ ਕੁੱਲ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਰਿਆਜ਼ ਅਖਤਾਰੀ ਅਤੇ ਗੌਸ ਮੁਹੰਮਦ ਅਤੇ ਫਰਹਾਦ ਮੁਹੰਮਦ ਸ਼ੇਖ ਐਨ.ਆਈ.ਏ. ਦੀ ਹਿਰਾਸਤ ’ਚ ਸੀ ਅਤੇ ਅੱਜ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਬਾਕੀ 4 ਦੋਸ਼ੀਆਂ- ਮੋਹਸਿਨ, ਆਸਿਫ਼, ਮੁਹੰਮਦ ਮੋਹਸਿਨ ਅਤੇ ਵਸੀਮ ਅਲੀ ਪਹਿਲਾਂ ਹੀ 1 ਅਗਸਤ ਤੱਕ ਨਿਆਂਇਕ ਹਿਰਾਸਤ ’ਚ ਹਨ। ਮੁਲਜ਼ਮਾਂ ਨੂੰ ਅਜਮੇਰ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਤਬਦੀਲ ਕੀਤਾ ਜਾ ਰਿਹਾ ਹੈ।
Comment here