ਅਪਰਾਧਸਿਆਸਤਖਬਰਾਂਦੁਨੀਆ

ਦਰਜਨਾਂ ਹਥਿਆਰਬੰਦ ਤਾਲਿਬਾਨਾਂ ਨੇ ਮਹਿਲਾ ਡਾਕਟਰ ਦੇ ਘਰ ਕੀਤਾ ਹਮਲਾ

ਵੱਡੇ ਭਰਾ ਨੂੰ ਗੋਲੀ ਮਾਰ ਕੇ ਜ਼ਖਮੀ, ਗੁਆਂਢੀ ਸਮੇਤ 5 ਲੋਕਾਂ ਨੂੰ ਕੀਤਾ ਅਗਵਾ
ਕੰਝਾਰ-ਬੀਤੇ ਦਿਨੀਂ ਅਫ਼ਗਾਨਿਸਤਾਨ ਦੇ ਕੰਝਾਰ ਪ੍ਰਾਂਤ ’ਚ ਹੋਪ ਫਾਊਂਡੇਸ਼ਨ ਦੀ ਮੁਖੀ ਡਾ. ਫਹੀਮਾ ਰਹਿਮਤੀ ਨੇ ਫੇਸਬੁੱਕ ’ਤੇ ਲਾਈਵ ਵੀਡੀਓ ਸੰਦੇਸ਼ ’ਚ ਉੱਚੀ-ਉੱਚੀ ਰੋਂਦੇ ਹੋਏ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਜਨਾਂ ਹਥਿਆਰਬੰਦ ਤਾਲਿਬਾਨ ਬਿਨਾਂ ਮਨਜ਼ੂਰੀ ਦੇ ਉਨ੍ਹਾਂ ਦੇ ਘਰ ਦਾਖ਼ਲ ਹੋ ਗਏ ਅਤੇ ਜਨਾਨੀਆਂ, ਪੁਰਸ਼ਾਂ ਨੂੰ ਕੁੱਟਿਆ ਅਤੇ ਹਵਾ ’ਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਤਾਲਿਬਾਨ ਨੇ ਉਸ ਦੇ 2 ਭਰਾਵਾਂ, ਇਕ ਦਿਓਰ ਅਤੇ ਇਕ ਗੁਆਂਢੀ ਸਮੇਤ 5 ਲੋਕਾਂ ਨੂੰ ਅਗਵਾ ਕਰ ਲਿਆ ਹੈ। ਫਹੀਮਾ ਰਹਿਮਤੀ ਅਨੁਸਾਰ, ਉਨ੍ਹਾਂ ਦੇ ਵੱਡੇ ਭਰਾ ਨੂੰ ਤਾਲਿਬਾਨ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਫਹੀਮਾ ਨੇ ਕਿਹਾ ਕਿ ਸਿਰਫ਼ ਉਸ ਦੇ ਵੱਡੇ ਭਰਾ ਨੇ ਸਾਬਕਾ ਰਾਸ਼ਟਰੀ ਸੁਰੱਖਿਆ ਡਾਇਰਕੈਟੋਰੇਟ ’ਚ ਕੰਮ ਕੀਤਾ ਸੀ ਪਰ ਉਸ ਨੇ 6 ਮਹੀਨੇ ਪਹਿਲਾਂ ਨਿੱਜੀ ਕਾਰਨਾਂ ਕਰ ਕੇ ਨੌਕਰੀ ਛੱਡ ਦਿੱਤੀ ਸੀ। ਫਹੀਮਾ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਤਾਲਿਬਾਨ ਨੇ ਇਕ ਆਮ ਮੁਆਫ਼ੀ ਦਾ ਐਲਾਨ ਕੀਤਾ ਹੈ ਤਾਂ ਉਹ ਲੋਕਾਂ ਨੂੰ ਕਿਉਂ ਡਰਾਉਂਦੇ ਹਨ।

Comment here