ਅਪਰਾਧਖਬਰਾਂ

ਥਾਣੇ ਦੇ ਕੋਲ ਕਤਲ, ਆਏ ਦਿਨ ਲੁੱਟਾਂ ਖੋਹਾਂਂ, ਪੁਲਸ ਨੇ ਵੱਟੀ ਘੇਸਲ

ਤਰਨਤਾਰਨ-ਦੀਵੇ ਥੱਲੇ ਹਨੇਰਾ ਇਹ ਕਹਾਵਤ ਹੁਣ ਬਦਲ ਕੇ ਥਾਣੇ ਸਾਹਮਣੇ ਕਤਲ ਬਣਾ ਲੈਣੀ ਚਾਹੀਦੀ ਹੈ, ਕਿਉਂਕਿ ਥਾਣੇ ਦੇ ਸਾਹਮਣੇ ਹੀ ਕਤਲ ਵਰਗਾ ਸੰਗੀਨ ਅਪਰਾਧ ਹੋ ਜਾਣਾ ਕਨੂੰਨ ਵਿਵਸਥਾ ਚ ਛਾਏ ਹਨੇਰ ਦੀ ਹੀ ਕਹਾਣੀ ਸੁਣਾਉਂਦਾ ਹੈ। ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੇ ਐਨ ਸਾਹਮਣੇ ਮੋਚੀ ਦਾ ਪਿਛਲੇਰੀ ਰਾਤ ਲੁਟੇਰਿਆਂ ਨੇ ਕਤਲ ਕਰ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਮਿਰਤਕ ਜੁੱਤੀਆਂ ਗੰਢਣ ਦੇ ਨਾਲ ਨਾਲ ਮਜ਼ਦੂਰ ਸਾਥੀਆਂ ਨਾਲ ਮਿਲ ਕੇ ਕਮੇਟੀ ਪਾਉਣ ਦਾ ਕੰਮ ਵੀ ਕਰਦੇ ਸੀ, ਤੇ ਵਾਰਦਾਤ ਵਾਲੇ ਸਮੇਂ ਉਹਨਾਂ ਕੋਲ ਕਮੇਟੀਆਂ ਦੇ ਕਰੀਬ ਦੋ ਲੱਖ ਰੁਪਏ ਸਨ, ਹੋ ਸਕਦਾ ਹੈ, ਲੁਟੇਰਿਆਂ ਨੂੰ ਇਸ ਦੀ ਭਿਣਕ ਹੋਵੇ ਤੇ ਇਹ ਪੈਸੇ ਲੁੱਟਣ ਲਈ ਉਸ ਦਾ ਕਤਲ ਕਰ ਦਿੱਤਾ ਗਿਆ। ਪਰ ਥਾਣੇ ਦੇ ਐਨ ਕੋਲ ਵਾਪਰੀ ਇਸ ਸਨਸਨੀਖੇਜ਼ ਵਾਰਦਾਤ ਨੇ ਪੁਲਸ ਵਿਭਾਗ ਪ੍ਰਤੀ ਆਮ ਲੋਕਾਂ ਚ ਨਰਾਜ਼ਗੀ ਤੇ ਨਮੋਸ਼ੀ ਪੈਦਾ ਕੀਤੀ ਹੀ ਹੈ।ਦੂਜੇ ਪਾਸੇ ਐਸ ਐਸ ਪੀ ਤਰਨਤਾਰਨ ਦਾ ਕਹਿਣਾ ਹੈ ਕਿ ਘਟਨਾ ਦੀ ਬਾਰੀਕੀ ਨਾਲ ਪੜਤਾਲ ਕਰਕੇ ਕਾਤਲਾਂ ਨੂੰ ਕਾਬੂ ਕੀਤਾ ਜਾਵੇਗਾ ਤੇ ਪੀੜਤ ਪਰਿਵਾਰ ਨਾਲ ਇਨਸਾਫ ਕੀਤਾ ਜਾਵੇਗਾ।

ਅਖੇ ਜੀ ਸਾਰਾ ਸਾਈਬਰ ਸੈੱਲ ਵਿਹਲਾ ਨੀਂ..

ਤਰਨਤਾਰਨ ਦੇ ਹੀ ਕਸਬਾ ਹਰੀਕੇ ਪੱਤਣ ਦੇ ਪੌਸ਼ ਇਲਾਕੇ ਵਿਚ ਚੋਰੀਆਂ, ਲੁੱਟਾਂ ਖੋਹਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ਨੂੰ ਲੈ ਕੇ ਲੋਕਾਂ ਦਾ ਸਥਾਨਕ ਪੁਲਿਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਪੁਲਿਸ ਦੀ ਤਫਤੀਸ਼ ਦਾ ਮੰਜਰ ਇਹ ਹੈ ਕਿ ਵਾਰਦਾਤਾਂ ਨੂੰ ਤਿੰਨ ਹਫਤੇ ਤੋ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਪੁਲਿਸ ਅਸਫਲਤਾ ਦਾ ਭਾਂਡਾ ਜ਼ਿਲ੍ਹਾ ਸਾਈਬਰ ਟੀਮ ‘ਤੇ ਭੰਨ ਰਹੀ ਹੈ। 30-31 ਅਕਤੂਬਰ ਦੀ ਰਾਤ ਨੂੰ ਕਸਬੇ ਦੇ ਗੁਰਦੁਆਰਾ ਮਾਨ ਸਰੋਵਰ ਨੂੰ ਅਣਪਛਾਤੇ ਵਿਅਕਤੀਆਂ ਨੇ ਸੰਨ੍ਹ ਲਾ ਕੇ ਗੋਲਕ, ਕੈਮਰਾ ਅਤੇ ਡੀਵੀਆਰ ਚੋਰੀ ਕੀਤਾ ਸੀ। ਤਿੰਨ ਮਹੀਨੇ ਦੇ ਚੜ੍ਹਾਵੇ ਦੇ ਕਰੀਬ 50 ਹਜ਼ਾਰ ਸਮੇਤ 70 ਹਜ਼ਾਰ ਦਾ ਨੁਕਸਾਨ ਹੋਇਆ। ਇਸ ਤੋ ਬਾਅਦ ਸੇਵਾਦਾਰਾਂ ਦੇ ਭੇਸ ‘ਚ ਆਏ ਤਿੰਨ ਅਣਪਛਾਤਿਆਂ ਨੇ ਘਰ ਵਿਚ ਇਕੱਲੀ ਅੌਰਤ ਪਾਸੋਂ 60 ਹਜਾਰ ਰੁਪਏ ਲੁੱਟੇ। ਉਕਤ ਵਾਰਦਾਤਾਂ ਕੈਮਰਿਆ ‘ਚ ਕੈਦ ਹੋਣ ਤੋਂ ਇਲਾਵਾ ਘਟਨਾ ਸਥਾਨ ਤੇ ਡਾਗ ਸੁਕਵਾਇਡ ਦੀ ਟੀਮ ਨੇ ਸ਼ੱਕੀ ਘਰਾਂ ਦੀ ਨਿਸ਼ਾਨਦੇਹੀ ਕੀਤੀ, ਜਿਸ ਨੂੰ ਲੈ ਕੇ ਪੁਲਿਸ ਨੇ ਤਫਤੀਸ਼ ਤਾਂ ਆਰੰਭੀ, ਪਰ ਮਾਮਲੇ ਹੱਲ ਹੋਣ ‘ਚ ਦੇਰੀ ਨੂੰ ਸਾਈਬਰ ਸੈੱਲ ਦੀ ਨਲਾਇਕੀ ਦੱਸ ਕੇ ਮਾਮਲਾ ਠੰਡੇ ਬਸਤੇ ਪਆਇ ਜਾ ਰਿਹਾ ਹੈ ਇਸੇ ਇਲਾਕੇ ‘ਚ ਛੇ ਮਹੀਨਿਆਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਮੁਹੱਲੇ ਦੀਆਂ ਅੌਰਤਾਂ ਦੀਆਂ ਵਾਲੀਆਂ ਖੋਹਣ, ਵਾਰਡ ਨੰਬਰ 8 ਦੇ ਕਈ ਘਰਾਂ ਬਾਹਰੋਂ ਅੱਧੀ ਦਰਜਨ ਮੋਟਰਸਾਈਕਲ ਅਤੇ ਕਈ ਕੀਮਤੀ ਮੋਬਾਈਲ ਚੋਰੀ ਹੋਏ। ਰਾਹਗੀਰਾਂ ਤੋਂ ਪਰਸ ਤੇ ਪੈਸੇ ਲੁਟੇ ਗਏ। ਤੇ ਹੈਰਾਨੀ ਪੁਲਸ ਵਿਭਾਗ ਦਾ ਜੁਆਬ ਸੁਣ ਕੇ ਹੁੰਦੀ ਹੈ ਕਿ ਪੀੜਤਾਂ ਵੱਲੋਂ ਇਨਸਾਫ ਲਈ ਥਾਣਾ ਹਰੀਕੇ ਵਿਖੇ ਗੇੜੇ ਮਾਰਨ ਤੇ ਘੜਿਆ ਘੜਾਇਆ ਜਵਾਬ ਮਿਲਦਾ ਹੈ ਕਿ ‘ਸਾਈਬਰ ਸੈੱਲ ਵਿਹਲਾ ਨਹੀਂ’। ਜਦ ਮੀਡੀਆ ਕਰਮੀਆਂ ਨੇ ਥਾਣਾ ਮੁਖੀ ਬਲਜਿੰਦਰ ਸਿੰਘ ਔਲਖ ਨੇ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਜਨਾਬ ਜੀ ਆਂਹਦੇ ਮੈਂ ਘਰੇਲੂ ਸਮਾਗਮ ‘ਚ ਰੁਝਿਆਂ। ਡੀਐੱਸਪੀ ਪੱਟੀ ਕੁਲਜਿੰਦਰ ਸਿੰਘ ਨੇ ਫੋਨ ਤਕ ਨਹੀਂ ਸੁਣਿਆ।ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨਾਲ ਪੱਤਰਾਕਾਰਾਂ ਨੇ ਹਰੀਕੇ ਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਤੇ ਪੁਲਸ ਪ੍ਰਸ਼ਾਸਨ ਦੀ ਨਲਾਇਕੀ ਬਾਰੇ ਸਵਾਲ ਕੀਤੇ ਤਾਂ  ਐਸ ਐਸ ਪੀ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਦੇ ਮੁਲਜਮਾਂ ਤਕ ਪਹੁੰਚਣ ‘ਚ ਹੋ ਰਹੀ ਦੇਰੀ ਸਬੰਧੀ ਪੜਤਾਲ ਕਰਨਗੇ। ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿਭਾਗ ਵੱਲੋਂ ਵੱਡੀ ਪਹਿਲਕਦਮੀ ਕੀਤੀ ਜਾ ਰਹੀ ਹੈ। ਜਿਸ ਦਾ ਨਤੀਜਾ ਜਲਦੀ ਜਨਤਾ ਦੇ ਸਾਹਮਣੇ ਹੋਵੇਗਾ।

ਐਨ ਸਿਆਸੀ ਲਾਰੇਬਾਜੀਵਾਲੀ ਗੋਲੀ…

Comment here