ਖਬਰਾਂਚਲੰਤ ਮਾਮਲੇਮਨੋਰੰਜਨ

ਤੱਬੂ ਦੀਆਂ ਆ ਰਹੀਆਂ ਨੇ ਨਵੀਆਂ ਫਿਲਮਾਂ

ਅਜੈ ਦੇਵਗਨ ਵਲੋਂ ਫ਼ਿਲਮ ਵਿਚ ਨਿਭਾਏ ਕਿਰਦਾਰ ਅਤੇ ਨਿਰਦੇਸ਼ਿਤ ਕੀਤੀ ਫ਼ਿਲਮ ‘ਭੋਲਾ’ ਵਿਚ ਤੱਬੂ ਇਕ ਪੁਲਿਸ ਅਫ਼ਸਰ ਦੇ ਕਿਰਦਾਰ ਵਿਚ ਨਜ਼ਰ ਆਈ ਸੀ। ‘ਭੋਲਾ’, ‘ਕੈਥੀ’ ਦਾ ਵਿਸਥਾਰ ਸੀ। ਉਸ ਵਿਚ ਪੁਲਿਸ ਅਫ਼ਸਰ ਦਾ ਜੋ ਕਿਰਦਾਰ ਸੁਸ਼ੀਲ ਕੁਮਾਰ ਨੇ ਨਿਭਾਇਆ, ਉਸ ਨੂੰ ਔਰਤ ਕਿਰਦਾਰ ਵਿਚ ਬਦਲ ਕੇ ਉਸ ਨੂੰ ਨਿਭਾਉਣ ਲਈ ਤੱਬੂ ਨੂੰ ਚੁਣਿਆ ਗਿਆ। ਦੱਖਣ ਭਾਰਤ ਦੀ ਦੀਪਿਕਾ ਪਾਦੂਕੋਨ ਕਹੀ ਜਾਣ ਵਾਲੀ ਅਮਲਾ ਪਾਲ ਫ਼ਿਲਮ ਵਿਚ ਅਜੈ ਦੇਵਗਨ ਦੀ ’ਲਵ ਇੰਟਰੈਸਟ’ ਦੇ ਤੌਰ ’ਤੇ ਨਜ਼ਰ ਆਈ।
‘ਭੋਲਾ’ ਵਿਚ ਜੋ ਪ੍ਰੇਮ-ਤਿਕੋਣ ਦਿਖਾਇਆ ਗਿਆ ਹੈ, ਉਹ ‘ਕੈਥੀ’ ਵਿਚ ਸੀ ਹੀ ਨਹੀਂ। ਕੁੱਲ ਮਿਲਾ ਕੇ ਅਜੈ ਦੇਵਗਨ ਨੇ ਹਿੰਦੀ ਸਿਨੇਮਾ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਿਆ। ‘ਭੋਲਾ’ ਦੇ ਸਿਰਫ਼ ਵਿਜ਼ੂਅਲ ਇਫੈਕਟਸ ’ਤੇ ਅਜੈ ਦੇਵਗਨ ਨੇ ‘ਕੈਥੀ’ ਦੇ ਪੂਰੇ ਬਜਟ ਦੇ ਬਰਾਬਰ ਖਰਚ ਕਰ ਦਿੱਤਾ। ਅਜੈ ਨੇ ਫ਼ਿਲਮ ਨੂੰ ਥ੍ਰੀ-ਡੀ ਵਿਚ ਸ਼ੂਟ ਕੀਤਾ। ਕੁੱਲ ਮਿਲਾ ਕੇ ਅਜੈ ਦੇਵਗਨ ਨੇ ਫ਼ਿਲਮ ਦੇ ਹਰ ਤਕਨੀਕੀ ਕੰਮ ’ਤੇ ਬੇਹੱਦ ਬਾਰੀਕੀ ਨਾਲ ਕੰਮ ਕੀਤਾ ਹੈ।
ਪਰ ਫ਼ਿਲਮ ‘ਭੋਲਾ’ ਦੀ ਅਸਲ ਜਾਨ ਰਹੀ ਤੱਬੂ। ਉਸ ਨੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਫ਼ਿਲਮ ਦੇਖਣ ਤੋਂ ਬਾਅਦ ਬਸ ਹਰ ਕੋਈ ਸਿਰਫ਼ ਤੱਬੂ ਦੀ ਹੀ ਚਰਚਾ ਕਰ ਰਿਹਾ ਹੈ।
ਤੱਬੂ ਨੂੰ ‘ਮਾਚਿਸ’ ਅਤੇ ‘ਚਾਂਦਨੀ ਬਾਰ’ ਲਈ ਦੋ ਵਾਰ ਸਰਬੋਤਮ ਅਭਿਨੇਤਰੀ ਲੜੀ ਵਿਚ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਨੇ ‘ਵਿਰਾਸਤ’, ‘ਹੂ ਤੂ ਤੂ’, ‘ਅਸਤਿਤਵ’ ਅਤੇ ‘ਚੀਨੀ ਕਮ’ ਲਈ ਚਾਰ ਵਾਰ ਸਰਬੋਤਮ ਅਭਿਨੇਤਰੀ ਦੇ ਫ਼ਿਲਮ ਫੇਅਰ ਕ੍ਰਿਟਿਕਸ ਪੁਰਸਕਾਰ ਦੇ ਨਾਲ ਹੀ ’ਹੈਦਰ’ ਲਈ ਸਰਬੋਤਮ ਸਹਾਇਕ ਅਭਿਨੇਤਰੀ ਦਾ ਫ਼ਿਲਮ ਫੇਅਰ ਪੁਰਸਕਾਰ ਮਿਲ ਚੁੱਕਾ ਹੈ।
ਤੱਬੂ ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ ਵਿਚੋਂ ਇਕ ਹੈ ਅਤੇ ਇਹ ਮੁਕਾਮ ਉਸ ਨੇ ਆਪਣੇ ਬੇਮਿਸਾਲ ਐਕਟਿੰਗ ਹੁਨਰ ਨਾਲ ਹਾਸਿਲ ਕੀਤਾ ਹੈ। ਪਿਛਲੇ ਸਾਲ ਤੱਬੂ ‘ਦ੍ਰਿਸ਼ਅਮ-2’ ਅਤੇ ‘ਭੂਲ ਭੁਲੱਈਆ-2’ ਵਿਚ ਨਜ਼ਰ ਆਈ ਸੀ ਅਤੇ ਉਸ ਦੀਆਂ ਇਹ ਦੋਵੇਂ ਫ਼ਿਲਮਾਂ ਜ਼ਬਰਦਸਤ ਹਿੱਟ ਸਾਬਿਤ ਹੋਈਆਂ ਸਨ। ਤੱਬੂ, ਕਰੀਨਾ ਕਪੂਰ ਅਤੇ ਕ੍ਰਿਤੀ ਸੈਨਨ ਦੇ ਨਾਲ ਫ਼ਿਲਮ ’ਦ ਕਰੂ’ ਕਰ ਰਹੀ ਹੈ।
‘ਦ ਕਰੂ’ ਤੋਂ ਇਲਾਵਾ ਤੱਬੂ ‘ਖੁਫੀਆ’ ਅਤੇ ‘ਔਰੋਂ ਮੇਂ ਕਹਾਂ ਦਮ ਥਾ’ ਵਰਗੀਆਂ ਫ਼ਿਲਮਾਂ ਕਰ ਰਹੀ ਹੈ। ‘ਖੁਫ਼ੀਆ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।

Comment here