ਅਪਰਾਧਸਿਆਸਤਖਬਰਾਂ

ਤੰਬਾਕੂ ਕੰਪਨੀ ਵਲੋਂ ਮੂਸੇਵਾਲਾ ਦੀ ਫੋਟੋ ਲਗਾਉਣ ‘ਤੇ ਫੈਨਸ ਨਾਰਾਜ਼

ਜਲੰਧਰ-ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਲੋਕ ਉਨ੍ਹਾਂ ਨੂੰ ਭੁੱਲੇ ਨਹੀਂ ਬਲਕਿ ਉਨ੍ਹਾਂ ਦੇ ਫੈਨਸ ਦੀ ਗਿਣਤੀ ਦੁਗਣੀ ਹੋ ਗਈ ਹੈ। ਇਸ ਨੂੰ ਕੈਸ਼ ਕਰਨ ਦੇ ਲਈ ਇੱਕ ਕੰਪਨੀ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਦੇ ਨਾਲ ਮਾੜੀ ਕਰਤੂਤ ਕੀਤੀ ਹੈ । ਇੱਕ ਤੰਬਾਕੂ-ਗੁਟਕਾ ਬਣਾਉਣ ਵਾਲੀ ਕੰਪਨੀ ਨੇ ਆਪਣੀ ਸੇਲ ਵਧਾਉਣ ਦੇ ਲਈ ਸਿੱਧੂ ਮੂਸੇਵਾਲਾ ਦੀ ਫੋਟੋ ਦੀ ਗਲਤ ਵਰਤੋਂ ਕੀਤੀ ਹੈ। ਤੰਬਾਕੂ ਕੰਪਨੀ ਨੇ ਆਪਣੀ ਸੁਪਾਰੀ ਦੇ ਪ੍ਰੋਡਕਟ ‘ਤੇ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਲਗਾਈ ਹੈ। ਸਿੱਧੂ ਮੂਸੇਵਾਲਾ ਦੀ ਫੋਟੋ ਵੇਖ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਰੋਸ ਹੈ। ਕੰਪਨੀ ਦੀ ਇਸ ਹਰਕਤ ਨੂੰ ਵੇਖ ਕੇ ਲੋਕ ਗੁੱਸੇ ਵਿੱਚ ਹਨ, ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਕਾਫੀ ਨਿੰਦਾ ਹੋ ਰਹੀ ਹੈ, ਲੋਕ ਮੰਗ ਕਰ ਰਹੇ ਹਨ ਜਿਸ ਕੰਪਨੀ ਨੇ ਅਜਿਹੀ ਕਰਤੂਤ ਕੀਤੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਲੋਕਾਂ ਦਾ ਇਲਜ਼ਾਮ ਹੈ ਕਿ ਕੰਪਨੀ ਦੀ ਸੇਲ ਵਧਾਉਣ ਦੇ ਲਈ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਇਸ ਨਾਲ ਨੌਜਵਾਨਾਂ ਨੂੰ ਤੰਬਾਕੂ-ਗੁਟਕੇ ਵੱਲ ਜਾਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਤੰਬਾਕੂ-ਗੁਟਕਾ ਬਣਾਉਣ ਵਾਲੀ ਕੰਪਨੀ ਨੇ ਸਿਰਫ ਸਿੱਧੂ ਮੂਸੇਵਾਲਾ ਦੀ ਫੋਟੋ ਦੀ ਵਰਤੋਂ ਹੀ ਆਪਣੀ ਪਾਊਚ ‘ਤੇ ਨਹੀਂ ਕੀਤੀ ਬਲਕਿ ਸਿੱਧੂ ਮੂਸੇਵਾਲਾ ਦੇ ਨਾਂ ਦੀ ਵਰਤੋਂ ਵੀ ਵੱਡੇ-ਵੱਡੇ ਅੱਖਰਾਂ ਵਿੱਚ ਕੀਤੀ ਹੈ। ਕੰਪਨੀ ਨੇ ਇਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਫੋਟੋ ਦਾ ਇਸਤੇਮਾਲ ਕੀਤਾ ਹੈ ਜਿਵੇ ਸਿੱਧੂ ਨੇ ਹੀ ਮੌਤ ਤੋਂ ਪਹਿਲਾਂ ਕੰਪਨੀ ਨੂੰ ਆਪ ਫੋਟੋ ਲਗਾਉਣ ਦਾ ਅਧਿਕਾਰ ਦਿੱਤਾ ਹੋਵੇ। ਫਿਲਹਾਲ ਇਸ ਤੇ ਸਿੱਧੂ ਦੇ ਮਾਪਿਆਂ ਦਾ ਕੋਈ ਬਿਆਨ ਨਹੀਂ ਆਇਆ ਹੈ, ਪਰ ਉਹ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਨਾਂ ਦੀ ਵਰਤੋਂ ਕੋਈ ਵੀ ਸ਼ਖਸ ਗਲਤ ਤਰੀਕੇ ਨਾਲ ਨਾ ਕਰੇ ।

Comment here