ਸਿਆਸਤਖਬਰਾਂਦੁਨੀਆ

ਤ੍ਰਿੰਕੋਮਾਲੀ ਤੇਲ ਟੈਂਕ ਫਾਰਮ ਸ੍ਰੀਲੰਕਾ ਤੇ ਭਾਰਤ ਚ ਊਰਜਾ ਸੁਰੱਖਿਆ ਲਈ ਅਹਿਮ-ਬਾਗਚੀ

ਨਵੀਂ ਦਿੱਲੀ–ਲੰਘੇ ਦਿਨੀ ਭਾਰਤ ਨੇ  ਕਿਹਾ ਕਿ ਸ਼੍ਰੀਲੰਕਾ ’ਚ ਤ੍ਰਿੰਕੋਮਾਲੀ ਤੇਲ ਟੈਂਕ ਫਾਰਮ ਪ੍ਰਾਜੈਕਟ ਦੋ-ਪੱਖੀ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਵਿਦੇਸ਼ ਮੰਤਰਾਲਾ ਵਲੋਂ ਇਹ ਪ੍ਰਤੀਕਿਰਿਆ ਅਜਿਹੇ ਸਮੇਂ ’ਚ ਆਈ ਹੈ ਜਦੋਂ ਕੁਝ ਹੀ ਦਿਨ ਪਹਿਲਾਂ ਸ਼੍ਰੀਲੰਕਾ ਨੇ ਨਵੀਂ ਦਿੱਲੀ ਦੇ ਨਾਲ ਕਾਫੀ ਸਮੇਂ ਤੋਂ ਬੈਂਡਿੰਗ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫਤਾਵਾਰ ਪ੍ਰੈੱਸ ਕਾਨਫਰੰਸ ’ਚ ਇਹ ਗੱਲ ਕਹੀ। ਉਨ੍ਹਾ ਨੂੰ ਸ਼੍ਰੀਲੰਕਾ ’ਚ ਆਰਥਿਕ ਸੰਕਟ ਨੂੰ ਵੇਖਦੇ ਹੋਏ ਉਸ ਨੂੰ ਭਾਰਤ ਵਲੋਂ ਕਰਜ ਸੁਵਿਧਾ ਵਧਾਉਣ ਦੀ ਸੰਭਾਵਨਾ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਤ੍ਰਿੰਕੋਮਾਲੀ ਤੇਲ ਟੈਂਕ ਫਾਰਮ ਦਾ ਭਾਰਤ ਦੇ ਨਾਲ ਸਾਂਝੇ ਰੂਪ ਨਾਲ ਵਿਕਾਸ ਕਰਨ ਦੇ ਸੌਦੇ ਨੂੰ ਸ਼੍ਰੀਲੰਕਾ ਦੇ ਕੈਬਨਿਟ ਦੁਆਰਾ ਮਨਜ਼ੂਰੀ ਦਿੱਤੇ ਜਾਣ ਸੰਬੰਧੀ ਖਬਰਾਂ ਨੂੰ ਵੇਖਿਆ ਹੈ। ਅਸੀਂ ਸ਼੍ਰੀਲੰਕਾ ਦੇ ਨਾਲ ਤ੍ਰਿੰਕੋਮਾਲੀ ਤੇਲ ਟੈਂਕ ਫਾਰਮ ਦੇ ਆਧੁਨਿਕੀਕਰਨ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਇਸ ਨਾਲ ਈਂਧਣ ਦੀ ਸਟੋਰੇਜ ਦੀ ਸੁਵਿਧਾ ਮਿਲੇਗੀ ਅਤੇ ਦੋ-ਪੱਖੀ ਊਰਜਾ ਸੁਰੱਖਿਆ ਯਕੀਨੀ ਹੋ ਸਕੇਗੀ। ਬਾਗਚੀ ਨੇ ਕਿਹਾ ਕਿ ਉਹ ਹਮੇਸ਼ਾ ਉਥੋਂ ਦੇ ਲੋਕਾਂ ਦੇ ਨਾਲ ਹੈ। ਮਛੇਰਿਆਂ ਬਾਰੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੋਲੰਬੋ ’ਚ ਭਾਰਤੀ ਹਾਈ-ਕਮਿਸ਼ਨ ਪਿਛਲੇ ਮਹੀਨੇ ਹਿਰਾਸਤ ’ਚ ਲਏ ਗਏ ਭਾਰਤੀ ਮਛੇਰਿਆਂ ਦੀ ਜਲਤ ਹਿਰਾਈ ਯਕੀਨੀ ਕਰਨ ਦੀ ਦਿਸ਼ਾ ’ਚ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀਲੰਕਾ ਨੇ 68 ਮਛੇਰਿਆਂ ਨੂੰ ਹਿਰਾਸਤ ’ਚ ਲਿਆ ਸੀ ਜਿਨ੍ਹਾਂ ’ਚੋਂ 12 ਨੂੰ ਛੱਡ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਮਛੇਰਿਆਂ ਦੇ ਵਿਸ਼ੇ ’ਤੇ ਸੰਯੁਕਤ ਕਾਰਜ ਸਮੂਹ ਦੀ ਜਲਦ ਬੈਠਕ ਬੁਲਾਉਣ ਬਾਰੇ ਵਿਚਾਰ ਕਰ ਰਹੇ ਹਨ।

Comment here