ਸਿਆਸਤਖਬਰਾਂਚਲੰਤ ਮਾਮਲੇ

ਤ੍ਰਿਵੇਣੀ ਜਿੱਤ ਭਾਜਪਾ ਵਰਕਰਾਂ ਦੀ ਮਿਹਨਤ ਦਾ ਨਤੀਜਾ-ਮੋਦੀ

ਨਵੀਂ ਦਿੱਲੀ-ਨਾਗਾਲੈਂਡ, ਤ੍ਰਿਪੁਰਾ ਤੇ ਮੇਘਾਲਿਆ ਚੋਣ ਐਲਾਨਾਂ ਤੋਂ ਬਾਅਦ ਭਾਜਪਾ ਦੇ ਵਰਕਰਾਂ ਤੋਂ ਲੈ ਕੇ ਤਮਾਮ ਵੱਡੇ ਆਗੂਆਂ ਤਕ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ‘ਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਦੇ ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ ਇਸ ਦੌਰਾਨ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਪੀ.ਐੱਮ. ਦਾ ਸੁਆਗਤ ਕੀਤਾ।
ਜਨਤਾ ਨੇ ਦਿੱਤਾ ਭਰਪੂਰ ਅਸ਼ੀਰਵਾਦ
ਪੀ.ਐੱਮ. ਮੋਦੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸੂਬਿਆਂ ਦੀ ਜਨਤਾ ਨੇ ਭਰਪੂਰ ਅਸ਼ੀਰਵਾਦ ਦਿੱਤਾ ਹੈ। ਮੈਂ ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਦੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਦਿੱਲੀ ਵਿਚ ਜਾਂ ਸਾਡੇ ਹੋਰ ਇਲਾਕਿਆਂ ਵਿਚ ਭਾਜਪਾ ਦਾ ਕੰਮ ਇੰਨਾ ਔਖਾ ਨਹੀਂ ਹੈ, ਜਿੰਨਾ ਉੱਤਰ-ਪੂਰਬ ‘ਚ ਹੈ। ਇਸ ਲਈ ਇੱਥੇ ਦੇ ਵਰਕਰ ਵਧਾਈ ਦੇ ਪਾਤਰ ਹਨ। ਇਹ ਸਾਰੇ ਭਾਜਪਾ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਚੋਣ ਨਤੀਜੇ ਵਿਚ ਦੁਨੀਆ ਲਈ ਕਈ ਸੰਦੇਸ਼ ਹਨ।
ਪੀ.ਐੱਮ. ਮੋਦੀ ਨੇ ਦੱਸਿਆ ਜਿੱਤ ਦਾ ਭੇਤ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤ੍ਰਿਵੇਣੀ ‘ਚ ਭਾਜਪਾ ਦੀ ਜਿੱਤ ਦਾ ਭੇਤ ਹੈ ਭਾਜਪਾ ਸਰਕਾਰਾਂ ਦੇ ਕੰਮ ਕਰਨ ਦਾ ਸੱਭਿਆਚਾਰ ਤੇ ਭਾਜਪਾ ਵਰਕਰਾਂ ਦਾ ਸੇਵਾ ਭਾਵ। ਇਹ ਤ੍ਰਿਵੇਣੀ ਰਲ਼ ਕੇ ਭਾਜਪਾ ਦੀ ਸ਼ਕਤੀ ਨੂੰ 111 ਗੁਣਾ ਵਧਾ ਦਿੰਦੇ ਹਨ। ਅਸੀਂ ਦੇਸ਼ ਨੂੰ ਨਵੀਂ ਰਾਜਨੀਤੀ ਦਿੱਤੀ ਹੈ। ਭਾਰਤ ਵਿਚ ਲੋਕਤੰਤਰ ਤੇ ਲੋਕਤੰਤਰਿਕ ਪ੍ਰਬੰਧਾਂ ‘ਤੇ ਆਸਥਾ ਹੈ।

Comment here