ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਤ੍ਰਾਲ ’ਚ ਜੰਗਲੀ ਰਿੱਛ ਹਮਲੇ ਦੌਰਾਨ ਚਾਰ ਲੋਕ ਜ਼ਖਮੀ

ਸ਼੍ਰੀਨਗਰ-ਪੁਲਵਾਮਾ ਜ਼ਿਲੇ ਦੇ ਤ੍ਰਾਲ ਇਲਾਕੇ ਦੇ ਪਿੰਡ ਛਤਰਗਾਮ ’ਚ ਇਕ ਜੰਗਲੀ ਰਿੱਛ ਦੇ ਹਮਲੇ ’ਚ 4 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਜੰਗਲਾਤ ਵਿਭਾਗ ਦਾ ਇੱਕ ਅਧਿਕਾਰੀ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਕਸ਼ਮੀਰ ’ਚ ਜੰਗਲੀ ਜਾਨਵਰਾਂ ਵਲੋਂ ਲੋਕਾਂ ਦੇ ਹਮਲੇ ਦੀ ਇਹ ਕੋਈ ਨਵੀਂ ਘਟਨਾ ਨਹੀ ਹੈ। ਜੰਗਲੀ ਜਾਨਵਰ ਅਕਸਰ ਆਬਾਦੀ ਵਾਲੇ ਖੇਤਰਾਂ ’ਚ ਗਲਤੀ ਨਾਲ ਦਾਖਲ ਹੋ ਜਾਂਦੇ ਹਨ ਤੇ ਆਮ ਲੋਕਾਂ ਦੇ ਹਮਲਾ ਕਰ ਦਿੰਦੇ ਹਨ। ਦੂਜੇ ਪਾਸੇ ਜੰਗਲਾਤ ਵਿਭਾਗ ਨੇ ਖਤਰਨਾਕ ਜੰਗਲੀ ਜਾਨਵਰਾਂ ਦੇ ਰਿਹਾਇਸ਼ੀ ਇਲਾਕਿਆਂ ’ਚ ਦਾਖਲ ਹੋਣ ਤੇ ਲੋਕਾਂ ਦੇ ਜਾਨਲੇਵਾ ਹਮਲਾ ਕਰਨ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਨਾਗਰਿਕਾਂ ਨੂੰ ਸਾਵਧਾਨ ਰਹਿਣ ’ਦੀ ਸਲਾਹ ਦਿੱਤੀ।

Comment here