ਸਿਆਸਤਖਬਰਾਂਚਲੰਤ ਮਾਮਲੇ

ਤੋਸ਼ਾਖਾਨਾ ਲੁੱਟਣ ‘ਚ ਸ਼ਰੀਫ ਤੇ ਜ਼ਰਦਾਰੀ ਪਰਿਵਾਰ ਮੋਹਰੀ : ਫਵਾਦ ਚੌਧਰੀ

ਇਸਲਾਮਾਬਾਦ-ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਪੋਸਟ ਕੀਤੇ ਗਏ ਵੀਡੀਓ ਬਿਆਨ ਵਿਚ ਨੇਤਾ ਫਵਾਦ ਚੌਧਰੀ ਨੇ ਫੌਜੀ ਜਨਰਲਾਂ ਅਤੇ ਜੱਜਾਂ ਵਲੋਂ ਪ੍ਰਾਪਤ ਤੋਸ਼ਾਖਾਨਾ ਤੋਹਫਿਆਂ ਦੇ ਵੇਰਵੇ ਦਾ ਖੁਲਾਸਾ ਕਰਨ ਦੀ ਮੰਗ ਕੀਤੀ। ਚੌਧਰੀ ਦਾ ਇਹ ਬਿਆਨ ਸਰਕਾਰ ਵਲੋਂ 2002 ਤੋਂ 2022 ਤੱਕ ਜਨਤਕ ਦਫਤਰ ਹੋਲਡਰਾਂ ਵਲੋਂ ਰੱਖੇ ਗਏ ਵਿਦੇਸ਼ੀ ਤੋਹਫਿਆਂ ਬਾਰੇ ਵੇਰਵੇ ਜਾਰੀ ਕੀਤੇ ਜਾਣ ਦੇ ਇਕ ਦਿਨ ਬਾਅਦ ਆਇਆ ਹੈ।
ਪੀ. ਟੀ. ਆਈ. ਦੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਪੋਸਟ ਕੀਤੇ ਗਏ ਵੀਡੀਓ ਬਿਆਨ ਵਿਚ ਪਾਕਿਸਤਾਨ ਦੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਤੋਸ਼ਾਖਾਨਾ ਤੋਹਫਿਆਂ ਦੀ ਸੂਚੀ ਤੋਂ ਪਤਾ ਲੱਗਾ ਹੈ ਕਿ ਕਿਵੇਂ ਸ਼ਰੀਫ ਅਤੇ ਜ਼ਰਦਾਰੀ ਪਰਿਵਾਰਾਂ ਨੇ ਤੋਸ਼ਾਖਾਨਾ ਲੁੱਟਿਆ। ਫਵਾਦ ਚੌਧਰੀ ਨੇ ਕਿਹਾ ਕਿ ਪੀ. ਟੀ. ਆਈ. ਦੇ ਪ੍ਰਧਾਨ ਇਮਰਾਨ ਖਾਨ ਨੇ ਸਭ ਤੋਂ ਘੱਟ ਤੋਹਫੇ ਆਪਣੇ ਕੋਲ ਰੱਖੇ ਹਨ। ਵੀਡੀਓ ਬਿਆਨ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਰਦਾਰੀ ਅਤੇ ਸ਼ਰੀਫ ਪਰਿਵਾਰਾਂ ਨੇ ਕਾਨੂੰਨ ਦੀ ਖੁੱਲ੍ਹੇ ਦੌਰ ’ਤੇ ਦੁਰਵਰਤੋਂ ਕੀਤੀ ਅਤੇ ਲੱਖਾਂ ਰੁਪਏ ਦੇ ਤੋਹਫੇ ਆਪਣੇ ਕੋਲ ਰੱਖੇ। ਉਨ੍ਹਾਂ ਨੇ ਅਨਾਨਾਸ ਦਾ ਇਕ ਡੱਬਾ ਵੀ ਨਹੀਂ ਛੱਡਿਆ।

Comment here