ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤੈਯਬਾ ਗੁਲ ਸ਼ੋਸ਼ਣ ਮਾਮਲੇ ’ਚ ਪ੍ਰਧਾਨ ਮੰਤਰੀ ਦਾ ਸਾਬਕਾ ਸਕੱਤਰ ਤਲਬ

ਇਸਲਾਮਾਬਾਦ– ਸਿਆਸੀ ਉਥਲ ਪੁਥਲ ਦੇ ਦਰਮਿਆਨ ਪਾਕਿਸਤਾਨ ਦੀ ਲੋਕ ਲੇਖਾ ਸੰਮਤੀ (ਪੀ. ਏ. ਸੀ.) ਨੇ ਤੈਯਬਾ ਗੁਲ ਸ਼ੋਸ਼ਣ ਮਾਮਲੇ ’ਚ ਪ੍ਰਧਾਨ ਮੰਤਰੀ ਦੇ ਸਾਬਕਾ ਸਕੱਤਰ ਆਜ਼ਮ ਖ਼ਾਨ ਨੂੰ 11 ਅਗਸਤ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪੀ. ਏ. ਸੀ. ਨੇ 11 ਅਗਸਤ ਨੂੰ ਸਾਬਕਾ ਸਕੱਤਰ ਆਜ਼ਮ ਦੀ ਮੌਜੂਦਗੀ ਯਕੀਨੀ ਕਰਨ ਲਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਆਜ਼ਮ ਨੂੰ ਪੀ. ਏ. ਸੀ. ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗੱਲ ਰੱਖਣ ਲਈ ਕਿਹਾ ਗਿਆ ਹੈ। ਸੰਮਤੀ ਨੇ ਤੈਯਬਾ ਗੁਲ ਨੂੰ ਵੀ ਪੀ. ਏ. ਸੀ. ਦੀ ਬੈਠਕ ’ਚ ਸ਼ਾਮਲ ਹੋਣ ਲਈ ਕਿਹਾ ਹੈ। ਪੀ. ਏ. ਸੀ. 11 ਅਗਸਤ ’ਚ ਰਾਸ਼ਟਰੀ ਜਵਾਬੇਹੀ ਬਿਊਰੋ, ਬਸ ਰੈਪਿਡ ਟ੍ਰਾਂਜ਼ਿਟ (ਪੇਸ਼ਾਵਰ), ਬੈਂਕ ਆਫ ਖੈਬਰ ’ਚ ਭ੍ਰਿਸ਼ਟਾਚਾਰ, ਮਲਮ ਜੱਬਾ, ਬਿਲੀਅਨ ਟ੍ਰੀ ਸੁਨਾਮੀ ਤੇ ਖੈਬਰ ਪਖਤੂਨਖਵਾ ’ਚ ਅਣਅਧਿਕਾਰਤ ਵਿਅਕਤੀਆਂ ਵਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਾਲ ਸਬੰਧਤ ਮਾਮਲੇ ਹਨ।

Comment here