ਸਿਆਸਤਖਬਰਾਂਚਲੰਤ ਮਾਮਲੇ

… ਤੇ ਸਿੱਧੂ ਸਾਹਿਬ ਵੈਸ਼ਨੋ ਦੇਵੀ ਨੂੰ ਤੁਰ ਗਏ

ਅੰਮ੍ਰਿਤਸਰ-ਹਲਕਾ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅਚਾਨਕ ਹੀ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋ ਗਏ। ਸਿਆਸੀ ਮਾਹਿਰ ਇਸ ਨੂੰ ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੁਰਸੀ ਨੂੰ ਲੈ ਕੇ ਚੱਲ ਰਹੀ ਤਕਰਾਰ ਦੇ ਨਤੀਜੇ ਵਜੋਂ ਦੇਖ ਰਹੇ ਹਨ। ਸਿੱਧੂ ਦੇ ਅੱਜ ਦੇ ਸ਼ਡਿਊਲ ਅਨੁਸਾਰ ਹਲਕਾ ਮੌੜ ਦੇ ਵੱਖ-ਵੱਖ ਵਾਰਡਾਂ ‘ਚ ਦਸ ਦੇ ਕਰੀਬ ਪ੍ਰੋਗਰਾਮ ਤੈਅ ਕੀਤੇ ਗਏ ਸਨ। ਉਹ ਅੱਜ ਸਵੇਰੇ ਡੀਸੀਸੀ ਦੀ ਸਾਬਕਾ ਪ੍ਰਧਾਨ ਅਤੇ ਕੌਂਸਲਰ ਜਤਿੰਦਰ ਸੋਨੀਆ ਦੇ ਘਰ ਰੱਖੇ ਗਏ ਪਹਿਲੇ ਪ੍ਰੋਗਰਾਮ ‘ਚ ਵੀ ਨਹੀਂ ਪੁੱਜੇ। ਪਤਾ ਕਰਨ ‘ਤੇ ਪਤਾ ਲੱਗਾ ਕਿ ਸਿੱਧੂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ । ਹੁਣ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ। ਸਿੱਧੂ ਨੂੰ ਉਡੀਕ ਰਹੇ ਪਾਰਟੀ ਵਰਕਰ ਤੇ ਆਗੂ ਨਿਰਾਸ਼ ਹਨ।

 

Comment here