ਕਾਨਪੁਰ– ਬੱਕਰੀ ਵਿਕਾਸ ਕਾਰਜ ਚਰ ਗਈ.. ਯਕੀਨ ਨਹੀਂ ਆਉਂਦਾ ਪਰ ਇਹ ਮਾਮਲਾ ਯੂ ਪੀ ਵਿੱਚ ਵਾਪਰਿਆ ਹੈ। ਕਾਨਪੁਰ ਦੇ ਚੌਬੇਪੁਰ ਇਲਾਕਾ ਪੰਚਾਇਤ ਦਫ਼ਤਰ ਵਿੱਚ ਡਿਊਟੀ ਸਮੇਂ ਦੌਰਾਨ ਸਾਰਾ ਸਟਾਫ ਧੁੱਪ ਸੇਕ ਰਿਹਾ ਸੀ, ਤਾਂ ਓਥੇ ਇੱਕ ਬੱਕਰੀ ਨੇ ਦਫਤਰ ਤੇ ਧਾਵਾ ਬੋਲ ਦਿੱਤਾ ਤੇ ਵਿਕਾਸ ਕਾਰਜਾਂ ਦੀ ਫਾਈਲ ਲੈ ਕੇ ਭੱਜ ਗਈ, ਪਤਾ ਲੱਗਣ ਤੇ ਕਰਮਚਾਰੀ ਵੀ ਉਸ ਦੇ ਪਿੱਛੇ ਭੱਜਣ ਲੱਗੇ। ਇਸ ਸਾਰੀ ਘਟਨਾ ਨੂੰ ਕਿਸੇ ਨੇ ਆਪਣੇ ਮੋਬਾਈਲ ‘ਚ ਕੈਦ ਕਰ ਲਿਆ ਅਤੇ ਹੁਣ ਇਹ ਵੀਡੀਓ ਵਾਇਰਲ ਹੋ ਗਈ ਹੈ। ਬਹੁਤ ਮੁਸ਼ੱਕਤ ਤੋਂ ਬਾਅਦ ਫਾਈਲ ਤਾਂ ਮਿਲ ਗਈ ਪਰ ਉਦੋਂ ਤੱਕ ਅੱਧੀ ਅਧੂਰੀ ਫਾਈਲ ਹੀ ਰਹਿ ਗਈ ਸੀ। ਲੋਕ ਇਸ ਘਟਨਾ ਦੀ ਵੀਡੀਓ ਦੇਖ ਕੇ ਹਾਸਾ ਠੱਠਾ ਵੀ ਕਰ ਰਹੇ ਹਨ ਅਤੇ ਸਰਕਾਰੀ ਮੁਲਾਜ਼ਮਾਂ ਦੇ ਕੰਮ ਕਰਨ ਦੇ ਢੰਗ ਤੇ ਸਵਾਲ ਵੀ ਹੋ ਰਹੇ ਹਨ।
Comment here