ਖਬਰਾਂ

ਤੇਜ਼ ਭੂਚਾਲ ਨਾਲ ਲੱਦਾਖ ਤੇ ਕਾਰਗਿਲ ਹਿੱਲੇ

ਰਿਐਕਟਰ ਸਕੇਲ ’ਤੇ 5.3 ਰਹੀ ਤੀਬਰਤਾ
ਨਵੀਂ ਦਿੱਲੀ-ਹੁਣੇ ਜਿਹੇ ਕਸ਼ਮੀਰ-ਲੱਦਾਖ ਦੇ ਹਿੱਸਿਆਂ ’ਚ ਭੂਚਾਲ ਕਾਰਨ ਧਰਤੀ ਹਿੱਲੀ ਹੈ। ਕਾਰਗਿਲ ’ਚ ਵੀ ਝਟਕੇ ਮਹਿਸੂਸ ਕੀਤੇ ਗਏ। ਸ਼ਾਮ ਨੂੰ 7:02 ਵਜੇ ਅਤੇ 7:08 ਵਜੇ ਇਹ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਚੌਕਸੀ ਵਜੋਂ ਘਰਾਂ ’ਚੋਂ ਬਾਹਰ ਨਿਕਲ ਆਏ। ਘਾਟੀ ’ਚ ਵੀ ਇਸ ਦੌਰਾਨ ਡਰ ਦਾ ਮਾਹੌਲ ਵੇਖਿਆ ਗਿਆ। ਇਸ ਤੋਂ ਪਹਿਲਾਂ 5 ਦਸੰਬਰ ਨੂੰ ਰਾਤ ਕਰੀਬ 2:03 ਵਜੇ ਉੱਤਰਕਾਸ਼ੀ ਅਤੇ ਟੀਹਰੀ ’ਚ ਭੂਚਾਲ ਆਇਆ ਸੀ। ਟੀਹਰੀ ’ਚ ਤਾਂ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਕ ਵਾਰ ਕਰੀਬ 1:30 ਵਜੇ ਭੂਚਾਲ ਆਇਆ ਸੀ। ਭੂਚਾਲ ਕਾਰਨ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਆਫ਼ਤ ਕੰਟਰੋਲ ਰੂਮ ਅਨੁਸਾਰ, ਭੂਚਾਲ ਦਾ ਕੇਂਦਰ ਟੀਹਰੀ ’ਚ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਪਿਥੌਰਾਗ੍ਹੜ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਜਾਣਕਾਰੀ ਅਨੁਸਾਰ, ਦੇਸ਼ ’ਚ ਪਿਛਲੇ ਸਾਲ 965 ਵਾਰ ਭੂਚਾਲ ਆਇਆ ਹੈ। ਹਾਲਾਂਕਿ, ਇਸ ’ਚ ਕੋਈ ਨੁਕਸਾਨ ਨਹੀਂ ਹੋਇਆ ਸੀ। ਉੱਥੇ, ਉੱਤਰਾਖੰਡ ਭੂਚਾਲ ਦੇ ਲਿਹਾਜ ਨਾਲ ਕਾਫ਼ੀ ਸੰਵੇਦਨਸ਼ੀਲ ਹੈ ਅਤੇ ਇਹ ਜ਼ੋਨ 4 ਅਤੇ 5 ’ਚ ਆਉਂਦਾ ਹੈ। ਇਸ ਦੇ ਨਾਲ ਹੀ ਉੱਤਰਾਖੰਡ, ਹਿਮਾਚਲ, ਜੰਮੂ-ਕਸ਼ਮੀਰ ’ਚ ਅਕਸਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ ਹਨ।

Comment here