ਸਿਆਸਤਖਬਰਾਂ

ਤੇਜ਼ ਰਫਤਾਰ ਨੇ ਲਈ ਤਿੰਨ ਮੈਡੀਕਲ ਵਿਦਿਆਰਥੀਆਂ ਦੀ ਜਾਨ

ਸੋਨੀਪਤ- ਬੀਤੀ ਦੇਰ ਰਾਤ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਤ ਤੇਜ਼ ਰਫ਼ਤਾਰ ਕਾਰ ਪਹਿਲਾਂ ਪੱਥਰਾਂ ਨਾਲ ਬਣੇ ਬੈਰੀਕੇਡ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਇਸ ਵਿੱਚ ਸਵਾਰ ਰੋਹਤਕ ‘ਚ ਰਹਿਣ ਵਾਲੇ ਤਿੰਨ ਮੈਡੀਕਲ ਸਟੂਡੈਂਟਸ ਜ਼ਿੰਦਾ ਸੜ ਗਏ, ਜਦਕਿ ਦੋ ਨੂੰ ਗੰਭੀਰ ਹਾਲਤ ‘ਚ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਤਿੰਨੇ ਵਿਦਿਆਰਥੀ ਕਾਰ ਰਾਹੀਂ ਰੋਹਤਕ ਤੋਂ ਹਰਿਦੁਆਰ (ਉਤਰਾਖੰਡ) ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪੁਲਕਿਤ ਨਾਰਨੌਲ, ਸੰਦੇਸ਼ ਰੇਵਾੜੀ ਤੇ ਰੋਹਿਤ ਸੈਕਟਰ 57 ਗੁਰੂਗ੍ਰਾਮ ਵਜੋਂ ਹੋਈ ਹੈ। ਸਾਰੇ ਪੀਜੀਆਈ ਰੋਹਤਕ ਦੇ ਐਮਬੀਬੀਐਸ ਵਿਦਿਆਰਥੀ ਦੱਸੇ ਗਏ ਹਨ। ਰਾਤ ਨੂੰ ਸਾਰੇ ਛੇ ਸਾਥੀ ਰੋਹਤਕ ਤੋਂ ਹਰਿਦੁਆਰ ਜਾਣ ਲਈ ਰਵਾਨਾ ਹੋਏ ਸਨ।  ਜਾਨ ਗਵਾਉਣ ਵਾਲੇ ਤਿੰਨੋਂ ਐਮਬੀਬੀਐਸ ਵਿਦਿਆਰਥੀ ਰੋਹਤਕ ਪੀਜੀਆਈ ਨਾਲ ਸਬੰਧਤ ਸਨ।

Comment here