ਸਿਆਸਤਖਬਰਾਂ

ਤੁਹਾਡੇ ਬਾਂਦਰ, ਤੁਹਾਡੀ ਸਰਕਸ-ਜਾਖੜ ਦਾ ਕਾਂਗਰਸ ਤੇ ਕਟਾਖਸ਼

ਚੰਡੀਗੜ-ਪੰਜਾਬ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ। ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਤਿਆਰ ਕੀਤੀ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਅਤੇ ਕਾਰਜਕਾਰੀ ਪ੍ਰਧਾਨਾਂ ਦੀ ਸੂਚੀ ਪਿਛਲੇ 12 ਦਿਨਾਂ ਤੋਂ ਪਾਰਟੀ ਹਾਈਕਮਾਂਡ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ “ਜ਼ਿਲ੍ਹਾ ਕਾਂਗਰਸ ਕਮੇਟੀਆਂ (ਡੀਸੀਸੀ) ਦੇ ਸਿੱਧੂ ਦੇ ਮਾਡਲ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਕ ਟਵੀਟ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ‘ਤੇਰੇ ਬਾਂਦਰ, ਤੇਰੀ ਸਰਕਸ’, ਮੈਂ ਇਸ ਕਹਾਵਤ ‘ਤੇ ਅਮਲ ਕਰਦਾ ਹਾਂ, ਮੈਂ ਨਾ ਤਾਂ ਕਿਸੇ ਨੂੰ ਕੋਈ ਸੁਝਾਅ ਦਿੱਤਾ ਹੈ ਅਤੇ ਨਾ ਹੀ ਕਿਸੇ ਦੂਸਰੇ ਦੇ ਦੂਜੇ ਦੇ ‘ਸ਼ੋਅ’ ‘ਚ ਦਖਲਅੰਦਾਜ਼ੀ ਕੀਤੀ। ਜਿਸ ਨੂੰ ਸਿੱਧੂ ਵੱਲੋਂ ਬਣਾਈ ਅਹੁਦੇਦਾਰਾਂ ਦੀ ਸੂਚੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।  ਸਿੱਧੂ ਨੇ ਸੂਚੀ ਤਿਆਰ ਕਰਦੇ ਸਮੇਂ ਕਈ ਵਿਧਾਇਕਾਂ ਅਤੇ ਇੱਥੋਂ ਤੱਕ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਸੀ। ਸਿੱਧੂ ਦੀ ਆਪਣੀ ਟੀਮ ਹੋ ਸਕਦੀ ਹੈ ਪਰ ਆਮ ਤੌਰ ‘ਤੇ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਮਹੱਤਵਪੂਰਨ ਨੇਤਾਵਾਂ ਤੋਂ ਸਿਫਾਰਸ਼ਾਂ ਲਈਆਂ ਜਾਂਦੀਆਂ ਹਨ। ਨਾਲ ਹੀ ਡੀਸੀਸੀ ਵਿੱਚ ਦੋ ਕਾਰਜਕਾਰੀ ਪ੍ਰਧਾਨਾਂ ਦਾ ਸਿੱਧੂ ਦਾ ਮਾਡਲ ਵੀ ਅਜੇ ਤੱਕ ਪਸੰਦ ਨਹੀਂ ਆਇਆ। ਸੂਬੇ ਵਿੱਚ 29 ਜ਼ਿਲ੍ਹਾ ਕਾਂਗਰਸ ਕਮੇਟੀਆਂ ਹਨ। ਸਿੱਧੂ ਦੇ ਮਾਡਲ ‘ਤੇ ਚੱਲਦਿਆਂ ਕਾਂਗਰਸ ਨੇ ਸੂਬੇ ਭਰ ਦੇ ਜ਼ਿਲ੍ਹਿਆਂ ਦੇ 87 ਆਗੂਆਂ ਨੂੰ ਥਾਂ ਦਿੱਤੀ ਹੈ। ਸਿੱਧੂ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਯੋਗਤਾ ਦੇ ਆਧਾਰ ‘ਤੇ ਸੂਚੀ ਤਿਆਰ ਕੀਤੀ ਹੈ। ਉਹ ਸਿਫ਼ਾਰਸ਼ਾਂ ਨਾਲ ਨਹੀਂ ਗਏ ਕਿਉਂਕਿ ਕਈ ਆਗੂ ਪਾਰਟੀ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਦੇਣਾ ਚਾਹੁੰਦੇ ਸਨ। ਇਸ ਕਾਰਨ ਸਾਰੇ ਖੇਤਰਾਂ ਤੋਂ ਕਾਂਗਰਸ ਦੀ ਨੁਮਾਇੰਦਗੀ ਕਰਨਾ ਸੰਭਵ ਨਹੀਂ ਸੀ। ਸੂਤਰ ਨੇ ਕਿਹਾ ਕਿ ਸੂਚੀ ਹਰੀਸ਼ ਚੌਧਰੀ ਨੂੰ ਵੀ ਭੇਜੀ ਗਈ ਸੀ, ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਸੂਚੀ ਨੂੰ ਕੁਝ ਘੰਟਿਆਂ ਵਿੱਚ ਠੀਕ ਕਰਕੇ ਜਾਰੀ ਕਰ ਦਿੱਤਾ ਜਾਵੇਗਾ। ਪਰ, 12 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸੂਚੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਸਿੱਧੂ ਦੀ ਇਸ ਮਾਮਲੇ ਵਿੱਚ ਵੀ ਨਰਾਜ਼ਗੀ ਵਧ ਰਹੀ ਹੈ।

Comment here