ਖਬਰਾਂਦੁਨੀਆਪ੍ਰਵਾਸੀ ਮਸਲੇ

ਤੁਰਕੀ ਭੂਚਾਲ ਪੀੜਤਾਂ ਲਈ ਭਾਰਤੀ-ਅਮਰੀਕੀ ਭਾਈਚਾਰੇ ਨੇ ਫੰਡ ਇਕੱਠਾ ਕੀਤਾ

ਵਾਸ਼ਿੰਗਟਨ-ਤੁਰਕੀ ਅਤੇ ਸੀਰੀਆ ਭੂਚਾਲ ਪੀੜਤਾਂ ਦੇ ਮੁੜ ਵਸੇਵੇ ਲਈ ਚਾਰਾਜ਼ੋਈ ਜਾਰੀ ਹੈ। ਅਮਰੀਕਾ ‘ਚ ਭਾਰਤੀ ਮੂਲ ਦੇ ਨਾਗਰਿਕਾਂ ਨੇ ਤੁਰਕੀ ਅਤੇ ਸੀਰੀਆ ਵਿਚ ਭੂਚਾਲ ਪੀੜਤਾਂ ਲਈ 3,00,000 ਡਾਲਰ ਤੋਂ ਵੱਧ ਫੰਡ ਇਕੱਠਾ ਕੀਤਾ ਹੈ। ਅਮਰੀਕਨ ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ ਓਰੀਜਨ (ਏ.ਏ.ਪੀ.ਆਈ.) ਦੇ ਸਾਬਕਾ ਪ੍ਰਧਾਨ ਡਾ. ਹੇਮੰਤ ਪਟੇਲ ਦੀ ਅਗਵਾਈ ਹੇਠ ਕਈ ਉੱਘੇ ਭਾਰਤੀ ਅਮਰੀਕੀਆਂ ਨੇ 2,30,000 ਡਾਲਰ ਤੋਂ ਵੱਧ ਫੰਡ ਇਕੱਠਾ ਕੀਤਾ। ਪਟੇਲ ਨੇ ਕਿਹਾ ਕਿ ਭਾਰਤੀ ਭਾਈਚਾਰਾ ਜੋ ਤੁਰਕੀ ਦੇ ਲੋਕਾਂ ਲਈ ਕੁਝ ਕਰ ਰਹੇ ਹਨ, ਉਸ ਨੂੰ ਲੈ ਕੇ ਉਨ੍ਹਾਂ ਨੇ (ਰਾਜਦੂਤ ਅਤੇ ਕੌਂਸਲ ਜਨਰਲ) ਨੂੰ ਧੰਨਵਾਦ ਪ੍ਰਗਟਾਇਆ।
ਇਹ ਫੰਡ ਇਕੱਠਾ ਕਰਨ ਲਈ ਨਿਊਯਾਰਕ ‘ਚ ਤੁਰਕੀ ਦੇ ਕੌਂਸਲ ਜਨਰਲ, ਰੇਹਾਨ ਓਜ਼ਗੁਰ, ਯੂ.ਐੱਸ ‘ਚ ਤੁਰਕੀ ਦੇ ਰਾਜਦੂਤ, ਮੂਰਤ ਮਰਕਨ ਨਿਊ ਜਰਸੀ ‘ਚ ਦੇ ਸਮਾਗਮ ‘ਚ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਦੇਸ਼ ‘ਚ ਭੂਚਾਲ ਪੀੜਤਾਂ ਦੀ ਮਦਦ ਕਰਨ ਲਈ ਭਾਰਤੀ-ਅਮਰੀਕੀ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਦੌਰਾਨ ਪਟੇਲ ਨੂੰ ਵੱਕਾਰੀ ਐਲਿਸ ਆਈਲੈਂਡ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ।

Comment here