ਇਸਤਾਂਬੁਲ- ਚੀਨ ਚ ਹੋ ਰਹੀਆਂ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਦਾ ਵੱਖ ਵੱਖ ਮੁਲਕਾਂ ਵਲੋੰ ਬਾਈਕਾਟ ਕੀਤਾ ਗਿਆ ਹੈ, ਜਾਂ ਕੀਤਾ ਜਾ ਰਿਹਾ ਹੈ। ਉਲੰਪਿਕਸ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਤੁਰਕੀ ਦੀ ਰਾਜਧਾਨੀ ਦੀਆਂ ਸੜਕਾਂ ‘ਚ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਚੀਨ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਦਿੰਦੇ ਹੋਏ ਇਸ ਮੇਗਾ ਈਵੈਂਟ ਦੇ ਬਾਈਕਾਟ ਦਾ ਸੱਦਾ ਦਿੱਤਾ। ਪ੍ਰਦਰਸ਼ਨਕਾਰੀ ਇਸਤਾਂਬੁਲ ਓਲੰਪਿਕ ਕਮੇਟੀ ਦੀ ਇਮਾਰਤ ਦੇ ਬਾਹਰ ਪੂਰਬੀ ਤੁਰਕੀਸਤਾਨ ਸੁਤੰਤਰਤਾ ਅੰਦੋਲਨ ਦੇ ਝੰਡ ਲਹਿਰਾਉਂਦੇ ਹੋਏ ਇਕੱਠੇ ਹੋਏ। ਕਈ ਪ੍ਰਦਰਸ਼ਨਕਾਰੀਆਂ ਨੇ ਚੀਨ ਵਿਰੋਧੀ ਨਾਅਰੇ ਲਾਏ। ਕਈ ਲੋਕਾਂ ਨੇ ਹੱਥਾਂ ‘ਚ ‘ਨਸਲਕੁਸ਼ੀ ਓਲੰਪਿਕ ਬੰਦ ਕਰੋ’ ਦੇ ਬੈਨਰ ਫੜੇ ਹੋਏ ਸਨ। ਖ਼ਬਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚੀਨ ਕੋਲ ਓਲੰਪਿਕ ਦੀ ਮੇਜ਼ਬਾਨੀ ਕਰਨ ਦਾ ਹੱਕ ਨਹੀਂ ਹੈ ਜਦਕਿ ਉਸ ਵਲੋਂ ਉਈਗਰਾਂ ਦੇ ਖ਼ਿਲਾਫ਼ ਸਾਰੇ ਤਰ੍ਹਾਂ ਦੇ ਤਸੀਹੇ ਤੇ ਨਸਲਕੁਸ਼ੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਾਲ ਦੇ ਮਹੀਨਿਆਂ ‘ਚ ਚੀਨ ਦੇ ਖ਼ਿਲਾਫ਼ ਦੁਨੀਆ ਭਰ ‘ਚ ਵਿਰੋਧ-ਪ੍ਰਦਰਸ਼ਨਾਂ ‘ਚ ਵਾਧਾ ਹੋਇਆ ਹੈ, ਜੋ ਓਲੰਪਿਕ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਦਰਸ਼ਨਕਾਰੀ ਆਗਾਮੀ ਓਲੰਪਿਕ ਪ੍ਰੋਗਰਾਮ ਦਾ ਬਾਈਕਾਟ ਕਰ ਰਹੇ ਹਨ ਕਿਉਂਕਿ ਬੀਜਿੰਗ ਸ਼ਿਨਜੀਆਂਗ ਸੂਬੇ ‘ਚ ਮੁਸਲਿਮ ਘੱਟ ਗਿਣਤੀ ਫਿਰਕੇ ‘ਤੇ ਅੱਤਿਆਚਾਰ ਕਰ ਰਿਹਾ ਹੈ।
Comment here