ਸਿਆਸਤਖਬਰਾਂਚਲੰਤ ਮਾਮਲੇ

ਤਿੱਬਤ ਦੀ ਮੌਜੂਦਾ ਸਥਿਤੀ ‘ਚ ਬਦਲਾਅ ਅਟੱਲ : ਦਲਾਈ ਲਾਮਾ

ਧਰਮਸ਼ਾਲਾ-ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਮੁੱਖ ਤਿੱਬਤੀ ਮੰਦਰ ਚੁਗਲਾਗਖੰਗ ਵਿੱਚ ਮਣੀ ਧੋਂਦਰੂਪ ਪ੍ਰਾਰਥਨਾ ਸੈਸ਼ਨ ਵਿੱਚ ਹਿੱਸਾ ਲਿਆ। ਦਲਾਈ ਲਾਮਾ ਨੇ ਸਾਕਾ ਦਾਵਾ ਦੇ ਪਹਿਲੇ ਦਿਨ ਕਿਹਾ ਕਿ ਤਿੱਬਤ ਦੀ ਮੌਜੂਦਾ ਸਥਿਤੀ ‘ਚ ਬਦਲਾਅ ਅਟੱਲ ਹੈ ਕਿਉਂਕਿ ਚੀਨ ਦੇ ਅੰਦਰ ਪਰਿਵਰਤਨ ਹੋ ਰਹੇ ਹਨ। ਦਲਾਈ ਲਾਮਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਲਹਾਸਾ ਵਿੱਚ ਤਿੱਬਤ ਦੇ ਅੰਦਰ ਅਤੇ ਬਾਹਰ ਬੁੱਧ ਧਰਮ ‘ਤੇ ਆਪਣੇ ਵਿਚਾਰਾਂ ਨੂੰ ਪੜ੍ਹਾਉਣਗੇ ਤੇ ਸਾਂਝਾ ਕਰਨਗੇ। ਮੰਦਰ ‘ਚ ਇਕੱਠੇ ਹੋਏ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਦਲਾਈ ਲਾਮਾ ਨੇ ਕਿਹਾ ਕਿ ਜਦੋਂ ਅਸੀਂ ਮਣੀ ਧੌਂਦਰੂਪ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਾਨੂੰ ਅਵਲੋਕਿਤੇਸ਼ਵਰ ਦੇ ਪਵਿੱਤਰ ਮੰਤਰ ਦੇ ਜਾਪ ਦੇ ਨਾਲ-ਨਾਲ ਇਕ ਦਿਆਲੂ ਮਨ ਦਾ ਵਿਕਾਸ ਕਰਨਾ ਚਾਹੀਦਾ ਹੈ।

Comment here