ਬੀਜਿੰਗ-ਪਿਛਲੇ ਮਹੀਨੇ ਪੱਛਮੀ ਚੀਨ ਦੇ ਸਿਚੁਆਨ ਸੂਬੇ ’ਚ ਸਥਿਤ ਕਾਰਜ਼ੇ ਪ੍ਰੀਫੈਕਚਰ ਵਿੱਚ ਤਿੱਬਤੀ ਸਕੂਲ ਅਧਿਕਾਰੀਆਂ ਨੂੰ ਡਰੈਗੋ ਮੋਨਾਸਟ੍ਰੀ ਨਾਲ ਜੂੜੇ ਇੱਕ ਸਕੂਲ ਨੂੰ ਢਾਹੁਣ ਲਈ ਮਜਬੂਰ ਕੀਤਾ ਗਿਆ ਸੀ। ਰੇਡੀਓ ਫ੍ਰੀ ਏਸ਼ੀਆ ਦੀ ਤਿੱਬਤੀ ਸੇਵਾ ਅਨੁਸਾਰ, ਇਹ ਫ਼ੈਸਲਾ ਅਧਿਕਾਰੀਆਂ ਦੁਆਰਾ ਮੰਦਰ ’ਤੇ ਭੂਮੀ ਉਪਯੋਗ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਲਿਆ ਗਿਆ ਹੈ। ਦੱਖਣੀ ਭਾਰਤ ਵਿੱਚ ਰਹਿਣ ਵਾਲੇ ਇੱਕ ਸੰਨਿਆਸੀ ਦੇ ਹਵਾਲੇ ਨਾਲ ਰੇਡੀਓ ਫ੍ਰੀ ਏਸ਼ੀਆ ਦੇ ਮੁਤਾਬਕ ਇਸ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਨੇ ਕਵਿੰਘਾਈ ਪ੍ਰਾਂਤ ਵਿੱਚ ਸਥਿਤ ਬੁੱਧੀ ਮਠਾਂ ਵਿੱਚ ਛਾਪਾ ਮਾਰ ਕੇ ਉਥੇ ਰਹਿ ਰਹੇ ਨੌਜਵਾਨ ਭਿਖਸ਼ੂਆਂ ਨੂੰ ਪੂਜਾ-ਸਾਧਨਾ ਛੱਡ ਕੇ ਵਾਪਸ ਘਰ ਜਾਣ ਲਈ ਕਹਿ ਦਿੱਤਾ।
ਅਧਿਕਾਰੀ ਚੀਨ ਵਿੱਚ ਲਾਗੂ ਧਾਰਮਿਕ ਮਾਮਲਿਆਂ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇੱਕ ਅਕਤੂਬਰ ਤੋਂ ਇਹ ਕਾਰਜ ਕਰ ਰਹੇ ਹਨ। ਕਾਲਸਾਂਗ ਨੇਰਬੂ ਨੇ ਦੱਸਿਆ ਕਿ ਡ੍ਰੈਗੋ ਮੋਨਾਸਟ੍ਰੀ ਦੁਆਰਾ ਚਲਾਏ ਗਏ ਸਕੂਲ ਗਾਡੇਨ ਰਾਬਟੇਨਿੰਗ ਦੀ ਚੀਨੀ ਅਧਿਕਾਰੀਆਂ ਨੇ ਅਕਤੂਬਰ ਦੇ ਅੰਤ ਵਿੱਚ ਨਿੰਦਾ ਕੀਤੀ ਸੀ। ਇਸ ਤੋਂ ਬਾਅਦ ਮੋਨਾਸਟ੍ਰੀ ਦੇ ਅਧਿਕਾਰੀਆਂ ਨੇ ਸਕੂਲ ਨੂੰ ਤਿੰਨ ਦਿਨ ਦੇ ਅੰਦਰ ਢਾਹੁਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਸਰਕਾਰੀ ਟੀਮ ਸਕੂਲ ਨੂੰ ਢਾਹੁਣ ਦਾ ਕੰਮ ਕਰੇਗੀ। ਸਕੂਲ ਦੇ ਅਧਿਕਾਰੀ ਅਤੇ ਵਾਲੰਟੀਅਰ ਸਕੂਲ ਨੂੰ ਢਾਹੁਣ ਲਈ ਇਕੱਠੇ ਹੋਏ। ਨੋਰਬੂ ਨੇ ਇਸ ਨੇ ਸਕੂਲ ਦੀ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
Comment here