ਅਪਰਾਧਖਬਰਾਂ

ਤਿੰਨ ਸਕੇ ਭਰਾ ਨਬਾਲਗ ਭੈਣ ਨਾਲ ਕਰਦੇ ਰਹੇ ਕੁਕਰਮ

ਲੁਧਿਆਣਾ- ਅਜਿਹੀ ਖਬਰ ਆਈ ਹੈ, ਜੋ ਸਾਂਝੀ ਕਰਦਿਆਂ ਵੀ ਤੇ ਸੁਣਨ ਪੜਨ ਵਾਲਿਆਂ ਲਈ ਵੀ ਬੇਚੈਨ ਕਰਨ ਵਾਲੀ ਹੈ।ਇੱਥੇ ਸ਼ਿਮਲਾਪੁਰੀ ਇਲਾਕੇ ’ਚ 3 ਸਕੇ ਭਰਾ ਆਪਣੀ ਹੀ ਨਾਬਾਲਿਗ ਭੈਣ ਨੂੰ ਡਰਾ ਧਮਕਾਅ ਕੇ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਬੱਚੀ ਵਿਰੋਧ ਕਰਦੀ ਤਾਂ ਉਸ ਨਾਲ ਕੁੱਟਮਾਰ ਕਰਦੇ, ਜਾਨੋਂ ਮਾਰਨ ਦੀ ਧਮਕੀ ਦਿੰਦੇ ਰਹੇ, ਮਾਪਿਆਂ ਨੇ ਵੀ ਭੈਣ ਭਰਾਵਾਂ ਦੀ ਲੜਾਈ ਸਮਝ ਕੇ ਬਹੁਤਾ ਧਿਆਨ ਨਾ ਦਿੱਤਾ। ਲੰਘੇ ਦਿਨ ਬੱਚੀ ਨੇ ਸਕੂਲ ਅਧਿਆਪਕਾ ਨੂੰ ਇਸ ਬਾਰੇ ਦੱਸਿਆ ਤਾਂ ਅਧਿਆਪਕਾ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ, ਬੱਚੀ ਦੇ ਮੈਡੀਕਲ ਚ ਵਾਰ ਵਾਰ ਰੇਪ ਦੀ ਪੁਸ਼ਟੀ ਹੋ ਗਈ, ਪੁਲਸ ਨੇ ਕੇਸ ਦਰਜ ਕਰ ਲਿਆ, ਤਿੰਨੇ ਭਰਾ ਫਰਾਰ ਹੋ ਗਏ। ਮਾਪੇ ਵੀ ਗਾਇਬ ਹੋ ਗਏ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਇਹ ਪਰਿਵਾਰ ਬਿਹਾਰ  ਦਾ ਮੂਲ ਵਾਸੀ ਦੱਸਿਆ ਜਾ ਰਿਹਾ ਹੈ।

Comment here