ਹੈਦਰਾਬਾਦ– ਸ਼ਰਧਾ ਮੂਹਰੇ ਪੈਸੇ ਦੀ ਕੋਈ ਕੀਮਤ ਨਹੀਂ ਹੁੰਦੀ। ਤਿਰੂਪਤੀ ਮੰਦਰ ਵਿੱਚ ਹੈਦਰਾਬਾਦ ਦੇ ਇਕ ਕਾਰੋਬਾਰੀ ਨੇ ਇਕ ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਸੋਨੇ ਦੀ ਤਲਵਾਰ ‘ਸੂਰਿਆ ਕਟਾਰੀ’ ਭੇਟ ਕੀਤੀ। ਉਸਨੇ ਰੰਗਾਂਯਕੁਲਾ ਮੰਡਪਮ ਵਿਖੇ ਮੰਦਰ ਦੇ ਅੰਦਰ ਇਕ ਕਾਰਜਕਾਰੀ ਅਧਿਕਾਰੀ ਏਵੀ ਧਰਮ ਰੈੱਡੀ ਨੂੰ ਆਪਣੀ ਭੇਟਾ ਸੌਂਪੀ। ਟੀਟੀਡੀ ਅਧਿਕਾਰੀਆਂ ਅਨੁਸਾਰ ਇਸ ਤਲਵਾਰ ਦਾ ਭਾਰ ਪੰਜ ਕਿਲੋ ਹੈ ਜੋ ਦੋ ਕਿਲੋ ਸੋਨੇ ਅਤੇ ਤਿੰਨ ਕਿਲੋ ਚਾਂਦੀ ਦੀ ਬਣੀ ਹੈ। ਇਸ ਨੂੰ ਦੇਖਣ ਲਈ ਸ਼ਰਧਾਲੂਆਂ ਚ ਵਾਹਵਾ ਉਤਸੁਕਤਾ ਪਾਈ ਜਾ ਰਹੀ ਹੈ।
Comment here