ਹਾਂਗਕਾਂਗ-ਲੰਘੇ ਦਿਨੀਂ ਚੀਨ ਵਿਚ ਲੋਕਤੰਤਰ ਦੇ ਸਮਰਥਨ ਵਿਚ ਵਿਰੋਧ ਪ੍ਰਦਰਸ਼ਨਾਂ ਦੌਰਾਨ 1989 ਦੇ ਤਿਏਨਆਨਮੇਨ ਚੌਰਾਹੇ ’ਤੇ ਹੋਏ ਕਤਲੇਆਮ ਦੀ ਯਾਦ ਵਿਚ ਹਾਂਗਕਾਂਗ ਯੂਨੀਵਰਸਿਟੀ ਵਿਚ ਬਣੀ ਇਕ ਯਾਦਗਾਰ ਨੂੰ ਯੂਨੀਵਰਸਿਟੀ ਦੇ ਹੁਕਮਾਂ ’ਤੇ ਹਟਾ ਦਿੱਤਾ ਗਿਆ। ਇਸ ਅੱਠ ਮੀਟਰ ਉੱਚੇ ਥੰਮ੍ਹ ‘ਪਿਲਰ ਆਫ਼ ਸ਼ੇਮ’ ਵਿੱਚ 50 ਲੋਕਾਂ ਦੀਆਂ ਖੁਰਦ-ਬੁਰਦ ਲਾਸ਼ਾਂ ਇੱਕ ਦੂਜੇ ਦੇ ਉੱਪਰ ਪਈਆਂ ਦਿਖਾਈਆਂ ਗਈਆਂ ਹਨ। ਇਸ ਨੂੰ ਡੈਨਿਸ਼ ਮੂਰਤੀਕਾਰ ਜੇਂਸ ਗੈਲਸੀਓਟ ਨੇ ਬੀਜਿੰਗ ਵਿਚ 4 ਜੂਨ, 1989 ਨੂੰ ਤਿਏਨ ਆਨ ਮੇਨ ਸਕੁਏਅਰ ਵਿਖੇ ਇੱਕ ਲੋਕਤੰਤਰ ਦੇ ਸਮਰਥਨ ਵਿਚ ਪ੍ਰਦਰਸ਼ਨ ਦੌਰਾਨ ਹਿੰਸਕ ਫ਼ੌਜੀ ਕਾਰਵਾਈ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਬਣਾਇਆ ਸੀ।
ਪਰ ਅਕਤੂਬਰ ਵਿਚ ਇਹ ਸਮਾਰਕ ਵਿਵਾਦ ਦਾ ਵਿਸ਼ਾ ਬਣ ਗਿਆ ਕਿਉਂਕਿ ਯੂਨੀਵਰਸਿਟੀ ਨੇ ਇਸ ਨੂੰ ਹਟਾਉਣ ਦੀ ਮੰਗ ਕੀਤੀ ਸੀ, ਜਦੋਂ ਕਿ ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਸੀ। ਇਸ ਦੇ ਨਾਲ ਹੀ ਗਲਸੀਓਟ ਨੇ ਇਸ ਨੂੰ ਵਾਪਸ ਡੈਨਮਾਰਕ ਲਿਜਾਣ ਦੀ ਪੇਸ਼ਕਸ਼ ਕੀਤੀ ਪਰ ਹੁਣ ਤੱਕ ਉਹ ਸਫਲ ਨਹੀਂ ਹੋ ਸਕਿਆ। ਬੀਤੇ ਬੁੱਧਵਾਰ ਰਾਤ ਹਾਂਗਕਾਂਗ ਯੂਨੀਵਰਸਿਟੀ ਵਿਚ ਸਮਾਰਕ ਦੇ ਆਲੇ-ਦੁਆਲੇ ਬੈਰੀਕੇਡ ਲਗਾਏ ਗਏ ਸਨ, ਜਿੱਥੇ ਡਰਿਲਿੰਗ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀ ਸਨ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਸੁਰੱਖਿਆ ਕਰਮਚਾਰੀ ਗਸ਼ਤ ਕਰ ਰਹੇ ਸਨ।
ਅਕਤੂਬਰ ਵਿੱਚ ਯੂਨੀਵਰਸਿਟੀ ਨੇ ਚੀਨ ਦੇ ਦੇਸ਼ਭਗਤ ਲੋਕਤੰਤਰੀ ਅੰਦੋਲਨਾਂ ਦੇ ਸਮਰਥਨ ਵਿੱਚ ਹੁਣ ਬੰਦ ਹੋ ਚੁੱਕੇ ਹਾਂਗਕਾਂਗ ਅਲਾਇੰਸ ਨੂੰ ਇਸ ਦੀ ਸੂਚਨਾ ਦਿੱਤੀ। ਇਹ ਸਮੂਹ ਤਿਏਨ ਆਨ ਮੇਨ ਚੌਰਾਹੇ ਹਿੰਸਾ ਦੀ ਘਟਨਾ ਦੇ ਸਬੰਧ ਵਿੱਚ ਸਮਾਗਮਾਂ ਦਾ ਆਯੋਜਨ ਕਰਦਾ ਹੈ। ਯੂਨੀਵਰਸਿਟੀ ਨੇ ਕਿਹਾ ਸੀ ਕਿ ਉਹ ਇਸ ਸਮਾਰਕ ਨੂੰ ”ਹਾਲੀਆ ਜੋਖਮ ਮੁਲਾਂਕਣ ਅਤੇ ਕਾਨੂੰਨੀ ਸਲਾਹ” ’ਤੇ ਹਟਾ ਰਹੀ ਹੈ। ਇਸ ’ਤੇ ਭੰਗ ਹੋਏ ਸਮੂਹ ਨੇ ਜਵਾਬ ਦਿੱਤਾ ਕਿ ਇਹ ਥੰਮ ਉਨ੍ਹਾਂ ਦਾ ਨਹੀਂ ਹੈ ਅਤੇ ਯੂਨੀਵਰਸਿਟੀ ਨੂੰ ਇਸ ਨੂੰ ਬਣਾਉਣ ਵਾਲੇ ਨਾਲ ਗੱਲ ਕਰਨੀ ਚਾਹੀਦੀ ਹੈ।
Comment here